ਤਿਰੂਅਨੰਤਪੁਰਮ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਾਬਕਾ ਕਪਤਾਨ ਅਤੇ ਮੌਜੂਦਾ ਸਮੇਂ ‘ਚ ਟੀਮ ਦੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਹਰ ਤਰੀਕੇ ਨਾਲ ਟੀਮ ‘ਚ ਆਪਣਾ ਯੋਗਦਾਨ ਦੇ ਰਿਹਾ ਹੈ।
35 ਸਾਲ ਦੀ ਉਮਰ ਪਾਰ ਕਰ ਚੁੱਕੇ ਧੋਨੀ ਨੇ ਰਾਜਕੋਟ ‘ਚ ਨਿਊਜ਼ੀਲੈਂਡ ਖਿਲਾਫ ਦੂਜੇ ਟੀ-20 ਕੌਮਾਂਤਰੀ ਮੈਚ ‘ਚ 37 ਗੇਂਦਾਂ ‘ਤੇ 49 ਦੌੜਾਂ ਦੀ ਪਾਰੀ ਖੇਡੀ ਸੀ। ਭਾਰਤ ਨੂੰ ਇਸ ਮੈਚ ‘ਚ 40 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਧੋਨੀ ਆਲੋਚਕਾਂ ਦੇ ਨਿਸ਼ਾਨੇ ‘ਤੇ ਆ ਗਿਆ ਸੀ। ਵਿਰਾਟ ਨੇ ਕਿਹਾ, ”ਸਭ ਤੋਂ ਪਹਿਲਾਂ ਤਾਂ ਮੈਂ ਇਹ ਨਹੀਂ ਸਮਝ ਸਕਿਆ ਕਿ ਲੋਕ ਉਸ ‘ਤੇ ਨਿਸ਼ਾਨਾ ਕਿਉਂ ਲਾ ਰਹੇ ਹਨ? ਜੇਕਰ ਮੈਂ 3 ਵਾਰ ਫੇਲ ਹੋ ਜਾਵਾਂਗਾ ਤਾਂ ਫਿਰ ਮੇਰੇ ‘ਤੇ ਕੋਈ ਵੀ ਉਂਗਲੀ ਨਹੀਂ ਚੁੱਕੇਗਾ ਕਿਉਂਕਿ ਮੈਂ ਹੁਣ 35 ਪਾਰ ਨਹੀਂ ਹਾਂ। ਉਹ ਪੂਰੀ ਤਰ੍ਹਾਂ ਫਿੱਟ ਹੈ। ਹਰ ਤਰ੍ਹਾਂ ਦਾ ਫਿੱਟਨੈੱਸ ਟੈਸਟ ਪਾਸ ਕਰ ਰਿਹਾ ਹੈ। ਧੋਨੀ ਸੰਭਵ ਤੌਰ ‘ਤੇ ਹਰ ਤਰ੍ਹਾਂ ਨਾਲ ਟੀਮ ‘ਚ ਆਪਣਾ ਯੋਗਦਾਨ ਦੇ ਰਿਹਾ ਹੈ।