ਨਵੀਂ ਦਿੱਲੀ— ਸ਼੍ਰੀਲੰਕਾ ਖਿਲਾਫ ਧਰਮਸ਼ਾਲਾ ‘ਚ ਭਾਰਤੀ ਟੀਮ ਦੀ ਖਰਾਬ ਬੱਲੇਬਾਜ਼ੀ ਦੇ ਬਾਵਜੂਦ ਮਹਿੰਦਰ ਸਿੰਘ ਧੋਨੀ ਨੇ ਇਕ ਵਾਰ ਫਿਰ ਤੋਂ ਪਾਰੀ ਨੂੰ ਸੰਭਾਲਦੇ ਹੋਏ 65 ਦੌੜਾਂ ਬਣਾਈਆਂ। ਇਸ ਸ਼ਾਨਦਾਰ ਪਾਰੀ ਦੀ ਬਦੌਲਤ ਧੋਨੀ ਨੇ ਇਹ ਪਾਰੀ ਖੇਡਦੇ ਹੋਏ ਇਨ੍ਹਾਂ 4 ਰਿਕਾਰਡਾਂ ਨੂੰ ਆਪਣੇ ਨਾਂ ਕੀਤਾ।
1. ਧੋਨੀ 2017 ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਚੌਥਾ ਭਾਰਤੀ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੇ ਸਾਲ 2017 ‘ਚ ਭਾਰਤੀ ਟੀਮ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਚੌਥਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਇਸ ਸਾਲ ‘ਚ 27 ਮੈਚਾਂ ਦੀਆਂ 21 ਪਾਰੀਆਂ ‘ ਚ 781 ਦੌੜਾਂ ਬਣਾਈਆਂ। ਦੂਜੇ ਨੰਬਰ ‘ਤੇ ਰੋਹਿਤ ਸ਼ਰਮਾ ਜਿਸ ਨੇ 19 ਮੈਚਾਂ ‘ਚ 19 ਪਾਰੀਆਂ ‘ਚ 63.41 ਦੀ ਔਸਤ ‘ਚ 1078 ਦੌੜਾਂ ਬਣਾਈਆਂ, ਤੀਜੇ ਨੰਬਰ ‘ਤੇ ਸ਼ਿਖਰ ਧਵਨ ਹੈ ਜਿਸ ਨੇ 20 ਮੈਚਾਂ ‘ਚ 20 ਪਾਰੀਆਂ ‘ਚ 41.68 ਦੀ ਔਸਤ ਨਾਲ ‘ਚ 792 ਦੌੜਾਂ ਬਣਾਈਆਂ। ਇਸ ਲਿਸਟ ‘ਚ ਚੌਥੇ ਸਥਾਨ ‘ਤੇ ਧੋਨੀ ਹੈ।

2. ਇਸ ਰਿਕਾਰਡ ਨਾਲ ਦੁਨੀਆ ਦਾ ਦੂਜੇ ਵਿਕਟਕੀਪਰ ਬਣਿਆ ਧੋਨੀ
16000 ਕੌਮਾਂਤਰੀ ਦੌੜਾਂ ਬਣਾਉਣ ਵਾਲਾ ਦੁਨੀਆ ਦਾ 27ਵਾਂ ਬੱਲੇਬਾਜ਼ ਅਤੇ ਦੂਜਾ ਵਿਕਟਕੀਪਰ ਬਣ ਗਿਆ ਹੈ। ਉਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ ਇਹ ਰਿਕਾਰਡ ਆਪਣੇ ਨਾਂ ਕਰ ਚੁੱਕਾ ਹੈ। ਸੰਗਾਕਾਰਾ ਨੇ 28016 ਦੌੜਾਂ ਬਣਾਈਆਂ ਸਨ, ਧੋਨੀ ਨੇ ਹੁਣ ਤੱਕ 16048 ਦੌੜਾਂ ਬਣਾਈਆਂ ਹਨ। ਜਿਸ ‘ਚ 16 ਸੈਂਕੜੇ ਅਤੇ 101 ਅਰਧ ਸੈਂਕੜੇ ਬਣਾਏ ਹਨ। ਧੋਨੀ ਨੇ ਆਪਣੀ 483ਵੀਂ ਪਾਰੀ ‘ਚ ਇਹ ਰਿਕਾਰਡ ਹਾਸਲ ਕੀਤਾ ਹੈ।

3. 16000 ਦੌੜਾਂ ਬਣਾਉਣ ਵਾਲਾ 6ਵਾਂ ਬੱਲੇਬਾਜ਼ ਬਣਿਆ ਧੋਨੀ
ਧੋਨੀ ਨੇ ਨੁਵਾਨ ਪ੍ਰਦੀਪ ਦੀ ਗੇਂਦ ‘ਤੇ ਚੌਕਾ ਲਗਾਉਂਦੇ ਹੋਏ ਇਹ ਰਿਕਾਰਡ ਹਾਸਲ ਕੀਤਾ। ਇਸ ਰਿਕਾਰਡ ਨੂੰ ਆਪਣੇ ਨਾਂ ਕਰਨ ਲਈ ਉਸ ਨੂੰ ਸਿਰਫ 17 ਦੌੜਾਂ ਦੀ ਜਰੂਰਤ ਸੀ। ਇਸ ਤਰ੍ਹਾਂ ਦਾ ਕਾਰਨਾਮਾ ਕਰਨ ਵਾਲਾ ਕੌਮਾਂਤਰੀ ਕ੍ਰਿਕਟ ‘ਚ ਭਾਰਤ ਵਲੋਂ ਧੋਨੀ 6ਵਾਂ ਬੱਲੇਬਾਜ਼ ਹੈ। ਉਸ ਤੋਂ ਪਹਿਲਾਂ ਇਹ ਕਾਰਨਾਮਾ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਸੌਰਵ ਗਾਂਗੁਲੀ, ਵਰਿੰਦਰ ਸਹਿਵਾਗ ਅਤੇ ਵਿਰਾਟ ਕੋਹਲੀ ਆਪਣੇ ਨਾਂ ਕਰ ਚੁੱਕੇ ਹਨ।

4. ਪਾਰੀ ‘ਚ ਸਭ ਤੋਂ ਵੱਧ ਦੌੜਾਂ ਦਾ ਯੋਗਦਾਨ
ਧੋਨੀ ਨੇ ਮੈਚ ਦੌਰਾਨ 112 ਦੌੜਾਂ ਚੋਂ 65 ਦੌੜਾਂ ਦੀ ਪਾਰੀ ਖੇਡੀ। ਇਸ ਹਿਸਾਬ ਨਾਲ ਭਾਰਤੀ ਪਾਰੀ ‘ਚ ਉਸ ਦਾ ਯੋਗਦਾਨ 58.03 ਫੀਸਦੀ ਰਿਹਾ। ਜੋ ਕਿ ਇਕ ਰਿਕਾਰਡ ਹੈ। ਇਸ ਤੋਂ ਪਹਿਲਾਂ ਭਾਰਤੀ ਵਲੋਂ ਇਕ ਪਾਰੀ ‘ਚ ਸਭ ਤੋਂ ਜ਼ਿਆਦਾ ਫੀਸਦੀ ਦੌੜਾਂ ਬਣਾਉਣ ਦਾ ਰਿਕਾਰਡ ਵਰਿੰਦਰ ਸਹਿਵਾਗ ਦੇ ਨਾਂ ਸੀ। ਉਸ ਨੇ 2003 ‘ਚ ਨਿਊਜ਼ੀਲੈਂਡ ਖਿਲਾਫ ਭਾਰਤ ਦੇ 200/9 ਦੌੜਾਂ ‘ਚ ਇਕੱਲਾ ਹੀ 112 ਦੌੜਾਂ ਬਣਾਉਣ ਸੀ। ਇਸ ਨਾਲ ਮੈਚ ‘ਚ ਕੁਲ ਸਕੋਰ 56 ਫੀਸਦੀ ਰਿਹਾ ਸੀ।