ਨਵੀਂ ਦਿੱਲੀ— ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਸ਼ਨੀਵਾਰ ਕਿਹਾ ਕਿ ਦੱਖਣੀ ਅਫਰੀਕਾ ਦੌਰੇ ਲਈ ਉਹ ਖੁਦ ਨੂੰ ਫਿੱਟ ਮਹਿਸੂਸ ਕਰਦਾ ਹੈ ਤੇ ਚੁਣੇ ਜਾਣ ‘ਤੇ ਉਹ ਪੂਰੇ ਦਮਖਮ ਨਾਲ ਗੇਂਦਬਾਜ਼ੀ ਕਰਨ ਨੂੰ ਤਿਆਰ ਹੈ। ਭੁਵਨੇਸ਼ਵਰ ਨੇ ਇਥੇ ਕਿਹਾ ਕਿ ਦੱਖਣੀ ਅਫਰੀਕਾ ਦੌਰਾ ਬੇਸ਼ੱਕ ਭਾਰਤੀ ਟੀਮ ਲਈ ਬੇਹੱਦ ਮਹੱਤਵਪੂਰਨ ਹੈ। ਟੀਮ ਬਾਰੇ ਆਖਰੀ ਫੈਸਲਾ ਕਪਤਾਨ ਤੇ ਟੀਮ ਮੈਨੇਜਮੈਂਟ ਨੇ ਕਰਨਾ ਹੈ।
ਭੁਵਨੇਸ਼ਵਰ ਨੇ ਕਿਹਾ ਕਿ ਰੋਟੇਸ਼ਨ ਪ੍ਰਣਾਲੀ ਦੇ ਤਹਿਤ ਉਹ ਮੈਨੂੰ ਆਰਾਮ ਦਿੰਦੇ ਹਨ ਜਾਂ ਖਿਡਾਉਣਾ ਚਾਹੁੰਦੇ ਹਨ, ਇਹ ਫੈਸਲਾ ਉਨ੍ਹਾਂ ਦਾ ਹੈ ਪਰ ਮੈਂ ਬਿਲਕੁਲ ਥੱਕਿਆ ਨਹੀਂ ਹਾਂ। ਮੈਂ ਦੱਖਣੀ ਅਫਰੀਕਾ ਵਿਚ ਚੰਗੇ ਪ੍ਰਦਰਸ਼ਨ ਲਈ ਪੂਰੀ ਤਰ੍ਹਾਂ ਤਿਆਰ ਹਾਂ।