ਸਿਰਸਾ, 20 ਨਵੰਬਰ
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਬਲਾਤਕਾਰ ਲਈ 25 ਅਗਸਤ ਨੂੰ ਦੋਸ਼ੀ ਠਹਿਰਾਏ ਜਾਣ ਬਾਅਦ ਸਿਰਸਾ ਵਿੱਚ ਹੋਈਆਂ ਹਿੰਸਕ ਘਟਨਾਵਾਂ ਸਬੰਧੀ ਦੋ ਹੋਰ ਵਿਅਕਤੀਆਂ ਨੂੰ ਸਿਟੀ ਥਾਣਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਸਿਰਸਾ ਦੇ ਪ੍ਰੀਤ ਨਗਰ ਵਾਸੀ ਰਮੇਸ਼ ਕੁਮਾਰ ਅਤੇ ਪ੍ਰਦੀਪ ਵਾਸੀ ਪ੍ਰੀਤ ਸਾਗਰ ਕਲੋਨੀ, ਸਿਰਸਾ ਵਜੋਂ ਹੋਈ ਹੈ। ਡੇਰਾ ਮੁਖੀ ਨੂੰ ਦੋਸ਼ੀ ਠਹਿਰਾਏ ਜਾਣ ਬਾਅਦ ਸਿਰਸਾ ’ਚ ਪ੍ਰੇਮੀਆਂ ਨੇ ਮਿਲਕ ਪਲਾਂਟ ਅਤੇ ਪਿੰਡ ਬੇਗੂ ’ਚ ਬਿਜਲੀਘਰ ਨੂੰ ਅੱਗ ਲਾ ਦਿੱਤੀ ਸੀ।