ਚੰਡੀਗੜ੍ਹ, 28 ਸਤੰਬਰ – ਡੇਰਾ ਸਿਰਸਾ ਦੀ ਆਮਦਨ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ ਹਵਾਲੇ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਬਾਲੀਵੁੱਡ ‘ਚ ਲੱਗੇ ਪੈਸੇ ਦੀ ਵੀ ਜਾਂਚ ਹੋਵੇਗੀ। ਹਾਈਕੋਰਟ ਨੇ ਰਾਮ ਰਹੀਮ ਤੇ ਨਜ਼ਦੀਕੀਆਂ ਦੀ ਆਮਦਨ ਸਰੋਤਾਂ ਦੀ ਜਾਂਚ ਬਾਰੇ ਹਦਾਇਤ ਕੀਤੀ ਹੈ। ਡੇਰੇ ‘ਚ ਬਣੀ ਇਮਾਰਤਾਂ ਲਈ ਸਰਕਾਰੀ ਇਜਾਜਤਾਂ ਲਈਆਂ ਹਨ ਜਾਂ ਨਹੀਂ, ਇਸ ਦੀ ਜਾਂਚ ਦੀ ਵੀ ਹਦਾਇਤ ਕੀਤੀ ਗਈ ਹੈ। ਸਰਕਾਰ ਕੋਲੋਂ ਪੁੱਛਿਆ ਹੈ ਕਿ ਸਰਕਾਰ ਡੇਰੇ ਦੇ ਹਸਪਤਾਲ ਤੇ ਵਿੱਦਿਅਕ ਅਦਾਰਿਆਂ ਦਾ ਪ੍ਰਬੰਧ ਆਪਣੇ ਹੱਥ ‘ਚ ਲੈ ਸਕਦੀ ਹੈ?