ਬੈਂਗਲੁਰੂ, ਕੰਗਾਰੂਆਂ ਨੂੰ ਆਪਣੀ ਕਲਾਈ ਦੇ ਜ਼ੋਰ ‘ਤੇ ਨਚਾ ਰਹੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਬੁੱਧਵਾਰ ਨੂੰ ਕਿਹਾ ਕਿ ਟੀਮ ਦੀਆਂ ਨਜ਼ਰਾਂ ਆਸਟਰੇਲੀਆ ਦੇ ਖਿਲਾਫ 5-0 ਦੀ ਕਲੀਨ ਸਵੀਪ ‘ਤੇ ਲੱਗੀ ਹੋਈ ਹੈ। ਚਾਹਲ ਨੇ ਚੌਥੇ ਵਨਡੇ ਤੋਂ ਪਹਿਲੇ ਦੀ ਸ਼ਾਮ ‘ਤੇ ਪੱਤਰਕਾਰਾਂ ਨੂੰ ਕਿਹਾ ਕਿ ਅੰਤਿਮ ਗਿਆਰਾਂ ਦਾ ਫੈਸਲਾ ਟੀਮ ‘ਚ ਲਿਆ ਜਾਵੇਗਾ ਪਰ ਟੀਮ ਦਾ ਮੂਡ ਹੈ ਕਿ ਉਹ ਸੀਰੀਜ਼ ਨੂੰ 5-0 ਨਾਲ ਜਿੱਤ ਜਾਵੇ।

ਲੈੱਗ ਸਪਿਨਰ ਨੇ ਇਕ ਸਵਾਲ ‘ਤੇ ਕਿਹਾ ਕਿ ਆਰਾਮ ਦੇ ਲਈ ਕੋਈ ਸਮਾਂ ਨਹੀਂ ਹੈ। ਵੀਰਵਾਰ ਨੂੰ ਸਾਨੂੰ ਟੀਮ ਬੈਠਕ ‘ਚ ਅੰਤਿਮ ਗਿਆਰਾਂ ਦਾ ਪਤਾ ਲਗ ਜਾਵੇਗਾ। ਹਾਲਾਂਕਿ ਅਸੀਂ ਸੀਰੀਜ਼ ਜਿੱਤ ਚੁੱਕੇ ਹਾਂ ਪਰ ਸਾਡੀਆਂ ਨਜਰਾਂ 5-0 ਦੇ ਸਫਾਏ ‘ਤੇ ਹੈ। ਉਨ੍ਹਾਂ ਕਿਹਾ ਕਿ ਸਪਿਨਰਾਂ ਨੇ ਸੀਰੀਜ਼ ‘ਚ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਉਨ੍ਹਾਂ ਨੇ ਤਿੰਨ ਮੈਚਾਂ ‘ਚ 13 ਵਿਕਟਾਂ ਲਈਆਂ ਹਨ। ਦੂਜੇ ਪਾਸੇ ਆਸਟਰੇਲੀਆ ਦੇ ਸਪਿਨਰ ਓਨਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ ਦੋਹਾਂ ਟੀਮਾਂ ਦੇ ਵਿਚਾਲੇ ਇਹ ਵੱਡਾ ਫਰਕ ਹੈ। ਵੈਸੇ ਸਾਡੇ ਤੇਜ਼ ਗੇਂਦਬਾਜ਼ਾਂ ਨੇ ਪਾਰੀ ਦੀ ਸ਼ੁਰੂਆਤ, ਮੱਧ ਓਵਰਾਂ ਅਤੇ ਡੈੱਥ ਓਵਰਾਂ ‘ਚ ਬਿਹਤਰੀਨ ਗੇਂਦਬਾਜ਼ੀ ਕੀਤੀ ਹੈ।