ਮੁੰਬਈ — ਬਾਲੀਵੁੱਡ ਅਭਿਨੇਤਰੀ ਮਾਧੁਰੀ ਦੀਕਸ਼ਿਤ ਆਪਣੇ ਕਰੀਅਰ ਦੀ ਇਕ ਨਵੀਂ ਸ਼ੁਰੂਆਤ ਕਰਦੇ ਹੋਏ ਮਰਾਠੀ ਫਿਲਮ ਇੰਡਸਟਰੀ ‘ਚ ਕਦਮ ਰੱਖਣ ਜਾ ਰਹੀ ਹੈ। ਹਾਲਾਕਿ ਮਰਾਠੀ ਫਿਲਮ ਦਾ ਨਾਂ ਅਜੇ ਤੱਕ ਤਹਿ ਨਹੀਂ ਕੀਤਾ ਗਿਆ। ਮਾਧੁਰੀ ਦਾ ਕਹਿਣਾ ਹੈ ਕਿ ਮਰਾਠੀ ਫਿਲਮ ਇੰਡਸਟਰੀ ਦੇ ਵਿਕਾਸ ਨਾਲ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਇਹ ਫਿਲਮ ਇਕ ਮਹਿਲਾ ਦੇ ਇਰਧ-ਗਿਰਧ ਘੁੰਮਦੀ ਹੈ। ਇਸ ਫਿਲਮ ਦਾ ਨਿਰਦੇਸ਼ਨ ਤੇਜਸ ਪ੍ਰਭਾ ਵਿਜੇ ਦੋਆਸਕਰ ਕਰਨਗੇ। ਉਨ੍ਹਾਂ ਹੀ ਦੇਵਸ਼੍ਰੀ ਸ਼ਿਵਾਡੇਕਰ ਨਾਲ ਮਿਲ ਕੇ ਫਿਲਮ ਦੀ ਸਕ੍ਰਿਪਟ ਵੀ ਲਿਖੀ ਹੈ।
ਮਾਧੁਰੀ ਨੇ ਕਿਹਾ, ”ਇਹ ਕਹਾਣੀ ਹਰ ਘਰ ਦੀ ਹੈ ਪਰ ਫਿਰ ਵੀ ਇਸ ‘ਚ ਕੁਝ ਖਾਸ ਹੈ। ਇਸ ਨਾਲ ਨਾ ਤੁਹਾਨੂੰ ਆਸ਼ਾ ਅਤੇ ਪ੍ਰੇਰਣਾ ਮਿਲੇਗੀ ਬਲਕਿ ਫਿਲਮ ਤੁਹਾਨੂੰ ਆਪਣਾ ਜੀਵਣ ਸਹੀ ਢੰਗ ਨਾਲ ਜਿਉਣ ਦੀ ਪ੍ਰੇਰਣਾ ਦੇਵੇਗੀ। ਮੇਰੇ ਲਈ ਇਸ ਫਿਲਮ ਨੂੰ ਚੁਣਨ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਇਹ ਹਰ ਕਿਸੇ ਦੇ ਦਿੱਲ ਨੂੰ ਛੂਹ ਲੈਣ ਵਾਲੀ ਫਿਲਮ ਹੈ। ਮਾਧੁਰੀ ਆਪਣੇ ਫਿਲਮੀ ਕਰੀਅਰ ‘ਚ 75 ਤੋਂ ਜ਼ਿਆਦਾ ਫਿਲਮਾਂ ‘ਚ ਕੰਮ ਕਰ ਚੁੱਕੀ ਹੈ ਅਤੇ ਬਤੌਰ ਅਭਿਨੇਤਰੀ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੈ।