ਮੈਡਰਿਡ, 14 ਨਵੰਬਰ
ਰਿਆਲ ਮੈਡਰਿਡ ਦੇ ਸਟਾਰ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਚੌਥੀ ਵਾਰ ਪਿਤਾ ਬਣਿਆ ਹੈ। ਉਸ ਦੀ ਪ੍ਰੇਮਿਕਾ ਜਾਰਜਿਨਾ ਰੌਦਰੀਗੇਜ ਨੇ ਲੜਕੀ ਨੂੰ ਜਨਮ ਦਿੱਤਾ ਹੈ। ਰੋਨਾਲਡੋ ਨੇ ਟਵਿੱਟਰ ’ਤੇ ਲਿਖਿਆ, ‘‘ਅਲਾਨਾ ਮਾਰਤਿਨਾ ਦਾ ਹੁਣੇ ਜਨਮ ਹੋਇਆ ਹੈ। ਜੀਓ ਅਤੇ ਅਨਾਨਾ ਦੋਵੇਂ ਠੀਕ ਹਨ। ਅਸੀਂ ਬਹੁਤ ਖੁਸ਼ ਹਾਂ।’’  ਰੋਨਾਲਡੋ ਜੁੜਵਾ ਬੱਚਿਆਂ ਈਵਾ ਅਤੇ ਮਾਤੇਓ ਦਾ ਵੀ ਪਿਤਾ ਹੈ ਜਿਨ੍ਹਾਂ ਦਾ ਜਨਮ ਜੂਨ ਵਿੱਚ ਹੋਇਆ ਸੀ। ਉਸ ਨੇ ਆਪਣੀ ਜਾਰਜਿਨਾ ਅਤੇ ਸੱਤ ਸਾਲ ਦੇ ਬੇਟੇ ਕਿ੍ਸਟਿਆਨੋ ਜੂਨੀਅਰ ਦੀਆਂ ਤਸਵੀਰਾਂ ਵੀ ਟਵਿੱਟਰ ’ਤੇ ਅਪਲੋਡ ਕੀਤੀਆਂ ਹਨ।
32 ਸਾਲਾ ਰੋਡਾਨਡੋ ਨੇ ਟਵਿੱਟਰ ’ਤੇ ਜੋ ਤਸਵੀਰਾਂ ਅਪਲੋਡ ਕੀਤੀਆਂ ਹਨ ਉਸ ਵਿੱਚ ਉਹ ਆਪਣੇ ਸੱਤ ਸਾਲ ਦੇ ਕਿ੍ਸਟਿਆਨੋ ਜੂਨੀਅਨ ਅਤੇ ਆਪਣੀ ਪਤਨੀ ਨਾਲ ਹਸਪਤਾਲ ’ਚ ਦਿਖਾਈ ਦੇ ਰਿਹਾ ਹੈ। ਪੁਰਤਗਾਲੀ ਸਟਾਰ ਨੇ ਅਕਤੂਬਰ ਵਿੱਚ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਿੱਚ ਆਪਣੇ ਚੌਥੇ ਬੱਚੇ ਅਤੇ ਉਸ ਦੇ ਜਨਮ ਦੀ ਤਰੀਕ ਦਾ ਖੁਲਾਸਾ ਕੀਤਾ ਸੀ। ਪੁਰਤਗਾਲ ਫੁਟਬਾਲ ਟੀਮ ਦੇ ਕੋਚ ਫਰਨਾਂਡੋ ਸਾਂਤੋਸ ਨੇ ਸਾਊਦੀ ਅਰਬ ਅਤੇ ਅਮਰੀਕਾ ਨਾਲ ਦੋਸਤਾਨਾ ਮੈਚਾਂ ਤੋਂ ਰੋਨਾਲਡੋ ਨੂੰ ਆਰਾਮ ਦਿੱਤਾ ਸੀ ਤਾਂ ਕਿ ਉਹ ਆਪਣੇ ਬੱਚੇ ਦੇ ਜਨਮ ਵੇਲੇ ਉਨ੍ਹਾਂ ਨਾਲ ਰਹਿ ਸਕੇ।