ਓਟਾਵਾ— ਕੈਲਗਰੀ ‘ਚ ਅਕਤੂਬਰ ਮਹੀਨੇ ਮਿਊਂਸੀਪਲ ਚੋਣਾਂ ਹੋ ਰਹੀਆਂ ਹਨ। ਕੈਲਗਰੀ ਸਿਟੀ ਹਾਲ ‘ਚ ਪ੍ਰਚਾਰ ਮੁਹਿੰਮ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਮੀਦਵਾਰ ਇਸ ਲਈ ਕਾਗਜ਼ੀ ਕੰਮ ਪੂਰਾ ਕਰ ਰਹੇ ਹਨ। ਸੋਮਵਾਰ ਨੂੰ ਕਿਹਾ ਗਿਆ ਕਿ ਉਮੀਦਵਾਰਾਂ ਕੋਲ 24 ਘੰਟਿਆਂ ਦਾ ਸਮਾਂ ਹੈ ਤਾਂ ਕਿ ਉਹ ਇਹ ਕੰਮ ਪੂਰਾ ਕਰ ਲੈਣ। ਸੂਤਰਾਂ ਮੁਤਾਬਕ ਇੱਥੇ ਲਗਭਗ 4 ਸੀਟਾਂ ਲਈ ਚੋਣਾਂ ਹੋਣਗੀਆਂ ਕਿਉਂਕਿ 3 ਕੌਂਸਲਰ ਰੀਟਾਇਰ ਹੋਣ ਵਾਲੇ ਹਨ ਅਤੇ ਐਂਡਰੇ ਚਾਬੋਟ ਆਪਣਾ ਨਾਂ ਮੇਅਰ ਦੀਆਂ ਚੋਣਾਂ ਲਈ ਭਰ ਰਹੇ ਹਨ ਅਤੇ ਉਨ੍ਹਾਂ ਦੀ ਖਾਲੀ ਸੀਟ ਨੂੰ ਮਿਲਾ ਕੇ 4 ਕੌਂਸਲਰ ਲੋੜਵੰਦ ਹੋਣਗੇ।