ਈਸੜੂ , ਲੁਧਿਆਣਾ ,ਆਮ ਆਦਮੀ  ਪਾਰਟੀ  ਦੇ ਪ੍ਰਧਾਨ  ਭਗਵੰਤ  ਮਾਨ  ਨੇ ਕਿਹਾ  ਕਿ  ਕੇਂਦਰ ਦੀ   ਮੋਦੀ ਸਰਕਾਰ ਦੇਸ਼ ਵਿਚ ਸਿਰਫ ਭਗਵਾਕਰਨ  ਦੇ ਏਝੰਡੇ ਨੂ ਲਾਗੂ ਕਰਨ ਵਿਚ ਰੁਝੀ ਹੋਈ ਹੈ ਅਤੇ  ਲੋਕਾਂ ਦੇ ਗੰਭੀਰਮਸਲਿਆਂ  ਨੂੰ ਹੱਲ ਕਰਨ ਵਿਚ  ਪੁਰੀ ਤਰ੍ਹਾਂ  ਨਾਕਾਮ ਹੈ।

ਗੋਆ ਦੀ ਆਜਾਦੀ ਸ਼ਹੀਦ ਮਾਸਟਰ  ਕਰਨੈਲ  ਸਿੰਘ  ਈਸੜੂ  ਦੇ ਸ਼ਹੀਦੀ ਦਿਵਸ ਤੇ ਪਾਰਟੀ  ਦੀ ਕਾਨਫਰੰਸ  ਨੂੰ ਸੱਬੋਦਨ ਕਰਦੇ ਸ. ਮਾਨ ਨੇ ਕਿਹਾ ਕਿ ਦੇਸ਼ ਦੀ ਸਰਕਾਰਾਂ ਵਲੋਂ  ਕੀਤੀ  ਬਰਬਾਦੀ ਦੇਖਕੇ ਸ਼ਹੀਦਾਂ ਦੀਆਂ  ਰੂਹਾਂ  ਤੜਫਦੀਆਂ ਹੋਣਗੀਆਂ ।  ਸ. ਮਾਨ ਨੇ ਕੈਪਟਨ ਤੇ ਵਰਦਿਆਂ ਕਿ ਕਿ ਉਨ੍ਹਾਂ  ਨੇ  ਚੋਣਾਂ ਦੌਰਾਨ ਕੀਤੇ  ਵਾਅਦਿਆਂ ਤੋਂ  ਮੁੱਕਰ ਕੇ ਪੰਜਾਬ ਦੇ ਲੋਕਾਂ ਨਾਲ ਧ੍ਰੋਅ ਕਮਾਇਆ ਹੈਅਤੇ  ਅੈਲਾਨ ਕੀਤਾ  ਕਿ ਆਮ  ਆਦਮੀ  ਪਾਰਟੀ  ਉਨ੍ਹਾਂ  ਨੂੰ  ਵਾਅਦਿਆਂ ਤੋਂ  ਭਜਣ ਨਹੀਂ  ਦੇਵੇਗੀ, ਬੇਸ਼ਕ ਕਿੰਨੀਆਂ ਵੀ ਕੁਬਾਨੀਆਂ ਕਰਨੀਆਂ ਪੈਣ।

ਉਨ੍ਹਾਂ  ਕਿਹਾ ਕਿ ਗਲਤ  ਨੀਤੀਆ ਕਾਰਨ ਅੱਜ ਦੇਸ਼ ਦਾ ਕਿਸਾਨ ਅਤੇ ਨੌਜਵਾਨ  ਖੁਦਕੁਸ਼ੀਆਂ ਕਰ ਰਹੇ ਹਨ  ਅਤੇ  ਇਹ ਪਾਰਟੀਆਂ  ਝੂਠੇ ਵਾਅਦਿਆਂ ਨਾਲ ਜਨਤਾ  ਨੂੰ ਗੰਮਰਾਹ ਕਰਦੀਆਂ  ਨੇ। ਸ. ਮਾਨ ਨੇ ਕਿਹਾ ਕਿ ਪੰਜਾਬ ਵਿਚ ਕੁਝ ਵੀ ਨਹੀਂ ਬਦਲਿਆ ਅਤੇ ਅੱਜ ਸਮੁਚੀ ਸਰਕਾਰ ਅਫਸਰਸ਼ਾਹੀ ਚਲਾ ਰਹੀ ਹੈ, ਜਦ ਕਿ ਕੈਪਟਨ  ਸਾਹਿਬਦੇ ਦਰਸ਼ਨਾਂ ਨੂੰ  ਵੀ ਲੋਕ ਤਰਸ  ਰਹੇ ਨੇ। ਉਨ੍ਹਾਂ  ਕਿਹਾਕਿ  ਅਕਾਲ ਦਲ  ਤੇ ਕਾਂਗਰਸ ਆਪਸ ਵਿਚ ਮਿਲੇ ਹੋਏ  ਨੇ ਅਤੇ ਅੱਜ ਵੀ ਪਹਿਲਾਂ  ਦੀ ਤਰ੍ਹਾਂ  ਹੀ ਵੱਖ ਵੱਖ ਮਾਫੀਆਂ ਰਾਹੀ ਜਨਤਾ  ਦੀ ਲੁੱਟ ਪਹਿਲਾਂ  ਦੀ ਤਰ੍ਹਾਂ ਜਾਰੀ ਹੈ।

ਕਾਨਫਰੰਸ ਨੂੰ  ਸੰਬੋਧਨ  ਕਰਦੇ ਵਿਰੋਧੀ  ਧਿਰ ਦੇ ਨੇਤਾ  ਸੁਖਪਾਲ ਸਿੰਘ  ਖੈਹਰਾ ਕਿਹਾ ਕਿ ਪੰਜਾਬੀਆਂ ਵਲੋਂ ਆਜਾਦੀ ਲਈ 90 ਫੀਸਦੀ  ਕੁਬਾਨੀਆਂ ਦੇ ਬਾਵਯੂਦ ਸਮੇਂ  ਦੀਆਂ  ਸਰਕਾਰਂ ਵਲੋਂ ਪੰਜਾਬ ਨੂੰ  ਪੂਰੀ ਤਰ੍ਹਾਂ  ਬਰਬਾਦ ਕਰਨ ਵਿਚ  ਕੋਈ ਕਸਰ ਬਾਕੀ  ਨਹੀਂ  ਛੱਡੀ।

ਸ਼ਰਧਾਂਜਲੀ ਭੇਂਟ  ਕਰਦੇ ਲੋਕ ਇਨਸਾਫ ਪਾਰਟੀ  ਦੇ ਪ੍ਰਧਾਨ  ਸਿਮਰਜੀਤ ਸਿੰਘ  ਬੈਂਸ ਨੇ ਕਿਹਾ ਕਿ ਸਰਕਾਰ ਬਦਲਣ ਨਾਲ ਕੋਈ  ਫਰਕ ਨਹੀਂ  ਪਿਆ ਸਿਰਫ ਪੱਗਾਂ ਦੇ ਰੰਗ ਬਦਲੇ ਨੇ। ਉਨਾਂ  ਕਿਹਾਕਿ ਅੱਜ ਉਸੇ ਤਰ੍ਹਾਂ  ਸਾਰੇ ਮਾਫੀਏ ਕਾਂਗਰਸ  ਨੇਤਾਵਾਂ ਵਲੋਂ ਚਲਾ  ਕੇ ਵੱਡੀ ਲੁੱਟ  ਕਰ ਰਹੇ ਨੇ। ਸ. ਬੈਂਸ ਨੇ ਕਿਹਾ ਕਿ ਜਨਤਾ ਦੇ ਮੁੱਦਿਆਂ ਲਈ ਹਰ ਤਰ੍ਹਾਂ  ਦੀਆਂ ਕੁਰਬਾਨੀਅਾਂ ਤੋਂ ਪਿੱਛੇ ਨਹੀਂ  ਹਟਾਂਗੇ।,

ਇਸ ਸਮੇਂ  ਬੋਲਦੇ ਸੂਬਾ ਸਹਿ ਪ੍ਰਧਾਨ ਅਮਨ ਅਰੋੜਾ  ਨੇ ਕਿਹਾ ਕਿ  ਸਰਕਾਰ ਨੇ ਲੋਕਾਂ ਨਾਲ ਧੋਖਾ ਕੀਤਾ ਅਤੇ ਕਰਜੱਈ  ਕਿਸਾਨਾਂ ਦੀ  ਕਾਤਲ ਹੈ। ਉਨ੍ਹਾਂ  ਅੈਲਾਨ ਕੀਤਾ  ਕਿ ਪਾਰਟੀ  ਦੇ ਸਾਰੇ ਵਧੀਆਕੰਮ ਵਾਲੇ ਵਲੰਟੀਅਰਾਂ ਨੂੰ  ਸੰਗਠਨ ਵਿਚ ਢੁਕਵੀਂ ਜਿੰਮੇਵਾਰੀ ਦਿਤੀ