ਕਾਬੁਲ,  
ਇਕ ਫਿਦਾਈਨ ਹਮਲਾਵਰ ਨੇ ਅੱਜ ਇਥੇ ਬੰਬ ਧਮਾਕੇ ਰਾਹੀਂ 15 ਫ਼ੌਜੀ ਰੰਗਰੂਟਾਂ ਨੂੰ ਮਾਰ ਮੁਕਾਇਆ। ਅਫ਼ਗਾਨ ਰਾਜਧਾਨੀ ਵਿੱਚ 24 ਘੰਟਿਆਂ ਦੌਰਾਨ ਹੋਇਆ ਇਹ ਦੂਜਾ ਅਤੇ ਬੀਤੇ ਮੰਗਲਵਾਰ ਤੋਂ ਦਹਿਸ਼ਤਗਰਦਾਂ ਵੱਲੋਂ ਜਾਰੀ ਹਮਲਿਆਂ ਦੀ ਲੜੀ ਦਾ ਸੱਤਵਾਂ ਭਿਆਨਕ ਧਮਾਕਾ ਸੀ। ਰੱਖਿਆ ਮੰਤਰਾਲੇ ਦੇ ਤਰਜਮਾਨ ਦੌਲਤ ਵਜ਼ੀਰੀ ਨੇ ਦੱਸਿਆ, ‘‘ਅੱਜ ਬਾਅਦ ਦੁਪਹਿਰ ਹਮਲਾ ਉਦੋਂ ਹੋਇਆ ਜਦੋਂ ਕੈਡੇਟਾਂ ਨੂੰ ਲੈ ਕੇ ਮਿੰਨੀ ਬੱਸ ਅਕੈਡਮੀ ਤੋਂ ਬਾਹਰ ਆ ਰਹੀ ਸੀ। ਪੈਦਲ ਆਏ ਫਿਦਾਈਨ ਹਮਲਾਵਰ ਨੇ ਬੱਸ ਨੂੰ ਨਿਸ਼ਾਨਾ ਬਣਾਉਂਦਿਆਂ ਖ਼ੁਦ ਨੂੰ ਉਡਾ ਦਿੱਤਾ, ਜਿਸ ਨਾਲ 15 ਰੰਗਰੂਟਾਂ ਦੀ ਮੌਤ ਹੋ ਗਈ ਤੇ ਚਾਰ ਜ਼ਖ਼ਮੀ ਹੋ ਗਏ।’’