ਮੁੰਬਈ — ਨਿਰਦੇਸ਼ਕ ਕਰਨ ਜੌਹਰ ਕਾਫੀ ਸਮੇਂ ਤੋਂ ਭਾਰਤ ਪਾਕਿਸਤਾਨ ਵਿਚਕਾਰ ਹੋਈ ਵੰਡ ਦੇ ਮੁੱਦੇ ‘ਤੇ ਫਿਲਮ ਬਣਾਉਣਾ ਚਾਹੁੰਦੇ ਹਨ। ਇਸ ਫਿਲਮ ਨੂੰ ਉਨ੍ਹਾਂ ‘ਸ਼ਿਦਤ’ ਦਾ ਨਾਂ ਦਿੱਤਾ ਸੀ। ਬੀਤੇ ਦਿਨੀਂ ਇਹ ਖਬਰਾਂ ਆ ਰਹੀਆਂ ਹਨ ਕਿ ਇਸ ਫਿਲਮ ਦੀ ਯੋਜਨਾ ਫਿਲਹਾਲ ਟਾਲ ਦਿੱਤੀ ਗਈ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਕਰਨ ਫਿਲਮ ਦੀ ਤਿਆਰੀਆਂ ‘ਚ ਪੂਰੀ ਤਰ੍ਹਾਂ ਜੁੱਟ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਫਿਲਮ ਦੇ ਕਿਰਦਾਰ ਲਈ ਡਰੈੱਸ ਡਿਜ਼ਾਈਨ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ 40 ਦੇ ਦਹਾਕੇ ਮੁਤਾਬਕ ਸੈੱਟ ਵੀ ਤਿਆਰ ਕੀਤਾ ਜਾ ਰਿਹਾ ਹੈ।
ਸੂਤਰਾਂ ਮੁਤਾਬਕ ਇਸ ਫਿਲਮ ‘ਚ ਵਰੁਣ ਧਵਨ ਅਤੇ ਆਲੀਆ ਭੱਟ ਦੀ ਸੁਪਰਹਿੱਟ ਜੋੜੀ ਇਕ ਵਾਰ ਫਿਰ ਤੋਂ ਨਜ਼ਰ ਆਵੇਗੀ। ਵਰੁਣ-ਆਲੀਆ ਨੇ ਕੁਝ ਸਮਾਂ ਪਹਿਲਾਂ ਹੀ ਧਰਮਾ ਪ੍ਰੋਡਕਸ਼ਨ ਨਾਲ ਇਕ ਐਡ ਸ਼ੂਟ ਕੀਤਾ ਹੈ। ਫਿਲਮ ਦੀ ਸਟਾਰ ਕਾਸਟ ਨੂੰ ਲੈ ਕੇ ਗੱਲ ਕਰੀਏ ਤਾਂ ਇਸ ਮਲਟੀਸਟਾਰ ਫਿਲਮ ‘ਚ ਆਦਿਤਿਆ ਰਾਏ ਕਪੂਰ ਅਤੇ ਸੋਨਾਕਸ਼ੀ ਸਿਨਹਾ ਵੀ ਨਜ਼ਰ ਆਉਦਗੇ। ਅਜਿਹੀਆਂ ਖਬਰਾਂ ਹਨ ਕਿ ਸੋਨਾਕਸ਼ੀ ਦਾ ਕਿਰਦਾਰ ਫਿਲਮ ‘ਚ ਕਾਫੀ ਛੋਟਾ ਹੈ। ਇਸਨੂੰ ਨਾ ਤਾਂ ਕੈਮਿਊ ਕਹਿ ਸਕਦੇ ਹਾਂ ਅਤੇ ਨਾ ਹੀ ਸਪੈਸ਼ਨ ਅਪੀਰੈਂਅਸ। ਉੱਥੇ ਹੀ ਕਹਾਣੀ ਮੁਤਾਬਕ ਆਲੀਆ ਵਰੁਣ ਅਤੇ ਸਿਧਾਰਥ ਦਾ ਲਵਟਰੇਂਗਲ ਦਿਖਾਇਆ ਜਾਵੇਗਾ।