ਟੋਰਾਂਟੋ – ਓਨਟਾਰੀਓ ‘ਚ ਜਿਥੇ ਕਾਲਜ ਅਧਿਆਪਕਾਂ ਵੱਲੋਂ ਹੜਤਾਲ ਜਾਰੀ ਸੀ ਉਥੇ ਹੀ ਉਨਟਾਰੀਓ ਦੇ ਕਾਲਜਾਂ ‘ਚ ਪੜ੍ਹ ਰਹੇ ਹਜ਼ਾਰਾਂ ਵਿਦਿਆਰਥੀਆਂ ਦੀ ਨੁਕਸਾਨ ਵੀ ਹੋਇਆ। ਜਿਸ ਨੂੰ ਦੇਖਦੇ ਹੋਏ ਓਨਟਾਰੀਓ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਨਵੇਂ ਸਿਰੇ ਤੋਂ ਸਮੈਸਟਰ ਸ਼ੁਰੂ ਕਰਨ ਦਾ ਰਾਹ ਚੁਣਿਆ ਅਤੇ ਜਿਸ ਕਾਰਨ ਉਨ੍ਹਾਂ ਨੂੰ ਟਿਊਸ਼ਨ ਫ਼ੀਸ ਵਾਪਸ ਕਰ ਦਿਤੀ ਗਈ ਹੈ। 5 ਹਫ਼ਤੇ ਦੀ ਪੜ੍ਹਾਈ ਖ਼ਰਾਬ ਹੋਣ ਕਾਰਨ ਵਿਦਿਆਰਥੀਆਂ ਨੂੰ ਇਹ ਫ਼ੈਸਲਾ ਕਰਨ ਲਈ 5 ਦਸੰਬਰ ਤੱਕ ਦਾ ਸਮਾਂ ਦਿਤਾ ਗਿਆ ਸੀ ਕਿ ਉਹ ਟਿਊਸ਼ਨ ਫ਼ੀਸ ਵਾਪਸ ਲੈ ਕੇ ਨਵੇਂ ਸਿਰੇ ਤੋਂ ਸਮੈਸਟਰ ਸ਼ੁਰੂ ਕਰਨਾ ਚਾਹੁੰਦੇ ਹਨ ਜਾਂ ਨਹੀਂ।
ਮੌਜੂਦਾ ਸਮੈਸਟਰ ਦਾ ਰਾਹ ਚੁਣਨ ਵਾਲੇ ਵਿਦਿਆਰਥੀਆਂ ਲਈ ਕਾਲਜਾਂ ਨੇ ਛੁੱਟੀਆਂ ਦੌਰਾਨ ਵੀ ਕਲਾਸਾਂ ਦਾ ਪ੍ਰਬੰਧ ਕੀਤਾ ਹੈ। ਜ਼ਿਆਦਾਤਰ ਕਾਲਜ ਅਧਿਆਪਕਾਂ ਨੇ ਉਸ ਅਧਿਆਏ ਤੋਂ ਪੜਾਈ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਜਿਥੇ ਇਸ ਨੂੰ ਹੜਤਾਲ ਸ਼ੁਰੂ ਹੋਣ ਤੋਂ ਪਹਿਲਾਂ ਛੱਡਿਆ ਗਿਆ ਸੀ ਪਰ ਫਿਰ ਵੀ 5 ਹਫਤੇ ਦਾ ਸਿਲੇਬਸ ਕਵਰ ਕਰਨਾ ਹਰ ਵਿਦਿਆਰਥੀ ਦੇ ਵਸ ਦੀ ਗੱਲ ਨਹੀਂ। ਹਾਸਲ ਅੰਕੜਿਆਂ ਮੁਤਾਬਕ ਸੈਨੇਕਾ ਕਾਲਜ ਦੇ 852 ਵਿਦਿਆਰਥੀਆਂ ਨੇ ਨਵੇਂ ਸਿਰੇ ਤੋਂ ਸਮੈਸਟਰ ਸ਼ੁਰੂ ਕਰਨ ਦਾ ਫੈਸਲਾ ਕੀਤਾ।
ਸਰਕਾਰੀ ਹੁਕਮਾਂ ਦੇ ਆਧਾਰ ‘ਤੇ ਕਾਲਜ ਅਧਿਆਪਕਾਂ ਦੀ ਹੜਤਾਲ ਕਾਰਨ 5 ਹਫਤੇ ਤੱਕ ਕਲਾਸਾਂ ਤੋਂ ਦੂਰ ਰਹੇ ਓਨਟਾਰੀਓ ਦੇ ਵਿਦਿਆਰਥੀ ਪੂਰੇ ਸਮੈਸਟਰ ਦੀ ਫੀਸ ਵਾਪਸ ਲੈਣ ਦੇ ਹੱਕਦਾਰ ਹੋ ਗਏ ਹਨ।