ਐਲਬਰਟਾ— ਐਲਬਰਟਾ ਦੇ ਟਾਊਨ ਬਲੈਕ ਡਾਇਮੰਡ ‘ਚ ਵੀਰਵਾਰ ਦੀ ਰਾਤ ਨੂੰ ਇਕ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਐਲਬਰਟਾ ਦੇ ਹੈਲਥ ਐਮਰਜੈਂਸੀ ਮੈਡੀਕਲ ਸਰਵਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਐਮਰਜੈਂਸੀ ਮੈਡੀਕਲ ਸਰਵਿਸ ਅਧਿਕਾਰੀਆਂ ਮੁਤਾਬਕ ਹਾਦਸਾ ਐਲਬਰਟਾ ਦੇ ਹਾਈਵੇਅ-22 ਅਤੇ ਹਾਈਵੇਅ 543 ‘ਤੇ ਵਾਪਰਿਆ। ਐਮਰਜੈਂਸੀ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਰਾਤ ਤਕਰੀਬਨ 9.30 ਵਜੇ ਮਿਲੀ।
ਅਧਿਕਾਰੀਆਂ ਮੁਤਾਬਕ ਹਾਦਸੇ ਦੇ ਸ਼ਿਕਾਰ ਹੋਏ ਮੋਟਰਸਾਈਕਲ ‘ਤੇ ਇਕ ਵਿਅਕਤੀ ਅਤੇ ਇਕ ਔਰਤ ਸਵਾਰ ਸਨ, ਜਿਨ੍ਹਾਂ ਦੀ ਉਮਰ 35 ਅਤੇ 45 ਸਾਲ ਦੇ ਦਰਮਿਆਨ ਸੀ। ਦੋਹਾਂ ਨੂੰ ਹਾਸਦੇ ਵਾਲੀ ਥਾਂ ‘ਤੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਸ ਇਸ ਸੰਬੰਧ ਵਿਚ ਘਟਨਾ ਦੀ ਜਾਂਚ ਕਰ ਰਹੀ ਹੈ।