ਨਵੀਂ ਦਿੱਲੀ— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਕ੍ਰਿਕਟਰ ਵਿਰਾਟ ਕੋਹਲੀ ਬੀਤੇ ਦਿਨੀਂ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਦੋਵਾਂ ਨੇ ਖੁਦ ਟਵਿਟਰ ‘ਤੇ ਵਿਆਹ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਕੇ ਐਲਾਨ ਕੀਤਾ ਹੈ। ਦੋਵਾਂ ਨੇ ਆਪਣੇ-ਆਪਣੇ ਟਵਿਟਰ ਅਕਾਊਂਟ ‘ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।ਵਿਆਹ ਦੇ ਖਾਸ ਮੌਕੇ ‘ਤੇ ਅਨੁਸ਼ਕਾ ਨੇ ਸਬਿਆਸਾਚੀ ਵਲੋਂ ਡਿਜ਼ਾਈਨ ਕੀਤਾ ਗੁਲਾਬੀ ਲਹਿੰਗਾ, ਜਦੋਂਕਿ ਵਿਰਾਟ ਨੇ ਵੀ ਇਸੇ ਡਿਜ਼ਾਈਨਰ ਵਲੋਂ ਤਿਆਰ ਕੀਤੀ ਗੁਲਾਬੀ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ।ਵਿਆਹ ਬੰਧਨ ‘ਚ ਬੱਝੇ ਵਿਰਾਟ ਤੇ ਅਨੁਸ਼ਕਾ ਵਲੋਂ 21 ਦਸੰਬਰ ਨੂੰ ਨਵੀਂ ਦਿੱਲੀ ਵਿਖੇ, ਜਦਕਿ 26 ਦਸੰਬਰ ਨੂੰ ਮੁੰਬਈ ਵਿਖੇ ਰਿਸੈਪਸ਼ਨ ਪਾਰਟੀ ਰੱਖੀ ਗਈ ਹੈ। ਰਿਸੈਪਸ਼ਨ ਤੋਂ ਬਾਅਦ ਨਵ ਵਿਆਹੀ ਜੋੜੀ ਦੱਖਣੀ ਅਫਰੀਕਾ ਜਾਵੇਗੀ, ਜਿੱਥੇ ਵਿਰਾਟ ਕੋਹਲੀ ਕ੍ਰਿਕਟ ਖੇਡਣ ਜਾਣਗੇ। ਨਵੇਂ ਸਾਲ ‘ਤੇ ਵੀ ਅਨੁਸ਼ਕਾ ਵਿਰਾਟ ਨਾਲ ਦੱਖਣੀ ਅਫਰੀਕਾ ‘ਚ ਹੀ ਰਹੇਗੀ।ਅਨੁਸ਼ਕਾ ਦੇ ਪ੍ਰਤੀਨਿਧੀ ਦੇ ਬਿਆਨ ਅਨੁਸਾਰ ਨਵ-ਵਿਆਹੀ ਜੋੜੀ ਮਹੀਨੇ ਦੇ ਅਖੀਰ ‘ਚ ਮੁੰਬਈ ਦੇ ਵਰਲੀ ‘ਚ ਨਵੇਂ ਘਰ ‘ਚ ਰਹਿਣਗੇ।ਜ਼ਿਕਰਯੋਗ ਹੈ ਕਿ ਪਿਛਲੇ ਕਰੀਬ ਚਾਰ ਸਾਲ ਤੋਂ ਪ੍ਰੇਮ ਸਬੰਧਾਂ ‘ਚ ਚੱਲ ਰਹੇ ਵਿਰਾਟ ਤੇ ਅਨੁਸ਼ਕਾ ਨੇ ਹਮੇਸ਼ਾ ਹੀ ਆਪਣੇ ਵਿਆਹ ਬਾਰੇ ਚੁੱਪੀ ਰੱਖੀ।ਕੁਝ ਦਿਨ ਪਹਿਲਾਂ ਵਿਆਹ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਅਨੁਸ਼ਕਾ ਦੇ ਮੈਨੇਜਰ ਨੇ ਅਜਿਹੀਆਂ ਸਾਰੀਆਂ ਖਬਰਾਂ ਤੋਂ ਆਪਣਾ ਪੱਲਾ ਝਾੜਦੇ ਹੋਏ ਇਨ੍ਹਾਂ ਨੂੰ ਅਫਵਾਹ ਕਰਾਰ ਦਿੱਤਾ ਸੀ।ਪਿਛਲੇ ਵੀਰਵਾਰ ਰਾਤ ਨੂੰ ਅਨੁਸ਼ਕਾ ਸ਼ਰਮਾ ਆਪਣੇ ਮਾਤਾ-ਪਿਤਾ, ਭਰਾ ਤੇ ਪੰਡਿਤ ਨਾਲ ਇਟਲੀ ਰਵਾਨਾ ਹੋ ਗਈ ਸੀ