ਸੇਂਟ ਲੁਈਸ/ ਅਮਰੀਕਾ(ਨਿਕਲੇਸ਼ ਜੈਨ) —ਗ੍ਰਾਂਡ ਚੈੱਸ ਟੂਰ ‘ਚ ਭਾਰਤ ਦੀ ਸ਼ਾਨ ਵਿਸ਼ਵਨਾਥਨ ਆਨੰਦ ਨੇ ਆਪਣੇ ਪੁਰਾਣੇ ਦਿਨਾਂ ਦੀ ਯਾਦ ਤਾਜ਼ਾ ਕਰਦੇ ਹੋਏ ਬਹੁਤ ਹੀ ਹਮਲਾਵਾਰ ਅੰਦਾਜ਼ ‘ਚ ਵਰਤਮਾਨ ਵਿਸ਼ਵ ਨੰਬਰ 2 ਅਮਰੀਕਾ ਦੇ ਫੇਬਿਆਨੋ ਕਾਰੂਆਨਾ ਨੂੰ ਹਰਾ ਦਿੱਤਾ। ਉਹ ਇਸ ਜਿੱਤ ਨਾਲ 3 ਅੰਕਾਂ ‘ਤੇ ਪਹੁੰਚ ਗਿਆ ਅਤੇ ਫਿਲਹਾਲ ਸੰਯੁਕਤ ਦੂਜੇ ਸਥਾਨ ‘ਤੇ ਚਲ ਰਿਹਾ  ਹੈ। ਉਸ ਦੀ ਜਿੱਤ ਦੇ ਕਈ ਮਾਈਨੇ ਹਨ 47 ਸਾਲਾ ਆਨੰਦ ‘ਚ ਅਜੇ ਵੀ ਕਾਫੀ ਸ਼ਤਰੰਜ ਬਾਕੀ ਹੈ ਅਤੇ ਉਸ ਨੇ ਆਪਣੇ ਸੰਨਿਆਸ ਦੀ ਮੰਗ ਕਰਨ ਵਾਲੇ ਆਲੋਚਕਾਂ ਨੂੰ ਵੀ ਕਰਾਰਾ ਜਵਾਬ ਦਿੱਤਾ ਹੈ। ਜਿਸ ਸ਼ੈਲੀ ‘ਚ ਆਨੰਦ ਨੇ ਇਹ ਜਿੱਤ ਹਾਸਲ ਕੀਤੀ ਉਹ ਨਿਸ਼ਚਿਤ ਤੌਰ ‘ਤੇ ਲੰਬੇ ਸਮੇਂ ਤੱਕ ਯਾਦ ਰਹੇਗੀ । ਸਫੇਦ ਮੋਹਰਾਂ ਨਾਲ ਖੇਡ ਰਹੇ ਆਨੰਦ ਨੇ ਖੇਡ ਦੀ ਸ਼ੁਰੂਆਤ ‘ਚ ਅੱਜ ਥੋੜਾ ਹੈਰਾਨ ਕਰਦੇ ਹੋਏ ਰਾਣੀ ਵੱਲ ਦੇ ਊਠ ਸਾਹਮਣੇ ਵਾਲੇ ਪਿਆਦੇ ਨੂੰ 2 ਘਰ ਚੱਲ ਕੇ ਜਵਾਬ ‘ਚ ਕਾਰੂਆਨਾ ਨੇ ਰਾਜੇ ਦੇ ਪਿਆਦੇ ਨੂੰ 2 ਘਰ ਚੱਲ ਕੇ ਇਸ ਓਪਨਿੰਗ ਨੂੰ ਇੰਗਲਿਸ਼ ਵੈਰੀਏਸ਼ਨ ‘ਚ ਪਹੁੰਚਾ ਦਿੱਤਾ। ਸ਼ੁਰੂਆਤੀ ਮੋਹਰਾਂ ਬਾਹਰ ਕੱਢਣ ਤੋਂ ਬਾਅਦ ਆਨੰਦ ਨੇ ਕਾਰੂਆਨਾ ਦੇ ਰਾਣੀ ਵੱਲ ਦੇ ਹਿੱਸੇ ‘ਚ ਹਮਲਾ ਕੀਤਾ ਅਤੇ ਜਵਾਬ ‘ਚ ਕਾਰੂਆਨਾ ਨੇ ਆਨੰਦ ਦੇ ਰਾਜੇ ਵੱਲ ਹਮਲੇ ਦੀ ਕੋਸ਼ਿਸ਼ ਕੀਤੀ ਪਰ ਆਨੰਦ ਦੀਆਂ ਮੋਹਰਾਂ ਬਿਹਤਰ ਸਥਿਤੀ ‘ਚ ਸੀ। ਜਿਸ ਕਾਰਨ ਉਸ ਦੇ ਮਜ਼ਬੂਤ ਕੇਂਦਰ ਕਾਰਨ ਕਾਰੂਆਨਾ ਆਨੰਦ ਦੀਆਂ ਪਹਿਲੀਆਂ ਸ਼ੁਰੂ ਕੀਤੀਆਂ 20 ਚਾਲਾਂ ‘ਚੋਂ ਹੀ ਆਨੰਦ ਵੱਲ ਝੁੱਕ ਗਿਆ ਪਰ ਸਭ ਤੋਂ ਸ਼ਾਨਦਾਰ ਇਸ ਮੈਚ ਦੀ ਸਮਾਪਤੀ ਸੀ ਜਦੋਂ ਆਨੰਦ ਨੇ ਆਪਣੀ ਰਾਣੀ ਦਾ ਤਿਆਗ ਕਰਦੇ ਹੋਏ ਇਕ ਵੱਡੀ ਜਿੱਤ ਦਰਜ ਕੀਤੀ। ਕਾਰੂਆਨਾ ‘ਤੇ ਆਨੰਦ ਦੀ ਇਹ ਕਲਾਸਿਕਲ ਸ਼ਤਰੰਜ ‘ਚ ਲਗਾਤਾਰ ਦੂਜੀ ਜਿੱਤ ਹੈ। ਬਾਕੀ ਮੁਕਾਬਲਿਆਂ ‘ਚੋਂ ਅੱਜ ਵਿਸ਼ਵ ਚੈਂਪੀਅਨ ਕਾਰਲਸਨ ਨੇ ਵੇਸਲੀ ਸੋ ‘ਤੇ ਜਿੱਤ ਦਰਜ ਕਰ ਕੇ ਵਾਪਸੀ ਕੀਤੀ। ਪਹਿਲੇ ਸਥਾਨ ‘ਤੇ ਫਰਾਂਸ ਦੇ ਮੈਕਿਸਮ ਲਾਗ੍ਰੇਵ 3.5 ਅੰਕਾਂ ਨਾਲ ਬਣਿਆ ਹੋਇਆ ਹੈ ਅਤੇ। ਆਨੰਦ ਅਤੇ ਕਾਰਲਸਨ 3 ਅੰਕਾਂ ਨਾਲ ਸਾਂਝੇ ਤੌਰ ‘ਤੇ ਦੂਜੇ ਸਥਾਨ ‘ਤੇ ਹਨ, ਜਦਕਿ ਕਾਰੂਆਨਾ, ਸੇਰਜੀ ਕਰਜਾਕਿਨ ਅਤੇ ਲੇਵਾਨ ਆਰੋਨਿਅਨ 2.5 ਅੰਕਾਂ ਨਾਲ ਸੰਯੁਕਤ ਤੀਜੇ ਸਥਾਨ ‘ਤੇ ਹਨ।