ਨਵੀਂ ਦਿੱਲੀ— ਸੀਮਿਤ ਓਵਰਾਂ ਦੀ ਸੀਰੀਜ਼ ਦੇ ਲਈ ਭਾਰਤ ਪਹੁੰਚ ਚੁੱਕੀ ਵਿਸ਼ਵ ਚੈਂਪੀਅਨ ਆਸਟਰੇਲੀਆਈ ਟੀਮ ਬੋਰਡ ਗਿਆਰ੍ਹਾ ਖਿਲਾਫ ਮੰਗਲਵਾਰ ਤੋਂ ਇੱਥੇ ਹੋਣ ਵਾਲੇ ਇਕ ਰੋਜਾ ਅਭਿਆਸ ਮੈਚ ‘ਚ ਵੀ ਪੂਰੀ ਤਰ੍ਹਾਂ ਤਿਆਰੀ ਦੇ ਨਾਲ ਉਤਰੇਗੀ। ਅਭਿਆਸ ਮੈਚ ਦੇ ਕਪਤਾਨ ਸਟੀਵਨ ਸਮਿਥ ਅਤੇ ਉਸ ਦੀ ਟੀਮ ਨੇ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਦੇ ਸ਼ਨੀਵਾਰ ਨੂੰ ਹੋਣ ਵਾਲੇ ਪਹਿਲੇ ਮੈਚ ਦੇ ਲਈ ਆਪਣੀਆਂ ਤਿਆਰੀਆਂ ਨੂੰ ਪਰਖਣ ਦਾ ਮੌਕਾ ਮਿਲੇਗਾ। ਸਮਿਥ ਅਤੇ ਉਪਕਪਤਾਨ ਡੇਵਿਡ ਵਾਰਨਰ ਦੀ ਕੋਸ਼ਿਸ਼ ਇਸ ਮੈਚ ‘ਚ ਵੱਧ ਤੋਂ ਵੱਧ ਦੌੜਾਂ ਬਣਾਉਣ ‘ਤੇ ਲੱਗੀ ਹੋਵੇਗੀ।
ਇਸ ਤੋਂ ਇਲਾਵਾ ਦੂਜੇ ਪਾਸੇ ਗੁਰਕੀਰਤ ਸਿੰਘ ਮਾਨ ਦੀ ਅਗੁਵਾਈ ਵਾਲੀ ਬੋਰਡ ਪ੍ਰਧਾਨ ਗਿਆਰ੍ਹਾ ਦੀ ਟੀਮ ਦੇ ਖਿਡਾਰੀਆਂ ਦੇ ਕੋਲ ਆਸਟਰੇਲੀਆ ਜਿਹੇ ਮਜਬੂਤ ਟੀਮ ਦੇ ਖਿਲਾਫ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਹੋਵੇਗਾ। ਗੁਰਕੀਰਤ ਨੇ ਪਿਛਲੇ ਸਾਲ ਆਸਟਰੇਲੀਆ ਦੇ ਤਿੰਨ ਵਨ ਡੇ ਮੈਚ ਖੇਡਣੇ ਹਨ। ਗੁਰਕੀਰਤ ਤੋਂ ਇਲਾਵਾ ਆਫ ਸਪਿਨਰ ਵਾਸ਼ਿੰਗਟਨ ਸੁੰਦਰ ਦੇ ਕੋਲ ਵੀ ਕੌਮਾਂਤਰੀ ਟੀਮ ਖਿਲਾਫ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਹੋਵੇਗਾ। ਸੁੰਦਰ ਆਈ. ਪੀ. ਐੱਲ, ‘ਚ ਰਾਇਜਿੰਗ ਪੁਣੇ ਸੁਪਰਜੁਆਇੰਟਜ਼ ਦੇ ਲਈ ਸਮਿਥ ਦੇ ਨਾਲ ਖੇਡ ਚੁੱਕਾ ਹੈ।
ਟੀਮ ਇਸ ਤਰ੍ਹਾਂ ਹੈ— 
ਸਟੀਵਨ ਸਮਿਥ (ਕਪਤਾਨ), ਡੇਵਿਡ ਵਾਰਨਰ, ਐਸ਼ਟਨ ਐਲਗਰ, ਹਿਲਟਰ ਕਾਰਟਰਾਇਟ, ਨਾਥਨ ਕੋਲਟਰ ਨਾਇਲ, ਪੈਟ੍ਰਿਕਸ ਕਮਿੰਸ, ਜੇਮਸ ਫਾਕਨਰ, ਆਰੋਨ ਫਿੰਚ, ਗਲੇਨ ਮੈਕਸਵੇਲ, ਮਾਰਕਸ ਸਟੋਏਨਿਸ, ਮੈਥਯੂ ਵੇਡ (ਵਿਕਟਕੀਪਰ), ਏਡਮ ਜਮਪਾ, ਕੇਨ ਰਿਚਰਡਸਨ।