ਅੰਮ੍ਰਿਤਸਰ : ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਵਿਚਕਾਰ ਜਾਰੀ ਜ਼ੁਬਾਨੀ ਜੰਗ ‘ਚ ਸਿੱਧੂ ਨੇ ਫਿਰ ਇਕ ਵਾਰ ਤਿੱਖਾ ਸਿਆਸੀ ਤੀਰ ਚਲਾਇਆ ਹੈ। ਅੰਮ੍ਰਿਤਸਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਬਿਕਰਮ ਮਜੀਠੀਆ ਦੇ ਸੁਖਬੀਰ ਨਾਲ ਰਿਸ਼ਤੇ ਕਾਰਨ ਹੀ ਉਸਨੂੰ ਪਾਰਟੀ ‘ਚ ਖਾਸ ਸਥਾਨ ਮਿਲਿਆ ਹੈ। ਇਸ ਦੌਰਾਨ ਅਕਾਲੀ ਵੋਟ ਹਾਸਲ ਕਰਨ ਲਈ ਸਿੱਧੂ ਨੇ ਕਈ ਟਕਸਾਲੀ ਆਗੂਆਂ ਦੇ ਨਾਂ ਵੀ ਲਏ। ਸਿੱਧੂ ਨੇ ਕਿਹਾ ਕਿ ਸੁਖਬੀਰ ਦਾ ਸਾਲਾ ਹੋਣ ਕਰਕੇ ਹੀ ਮਜੀਠੀਆ ਦਾ ਅਕਾਲੀ ਦਲ ਵਿਚ ਉੱਚਾ ਕੱਦ ਹੈ।
ਮਜੀਠੀਆ ਤੋਂ ਇਲਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਹਮਲਾ ਕਰਦਿਆਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਹਾਸੇ-ਹਾਸੇ ‘ਚ ਕਈ ਸਖਤ ਸ਼ਬਦਾਂ ਦੀ ਵਰਤੋ ਕੀਤੀ। ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਡੱਬੂ ਹਨ ਅਤੇ ਇਹ ਕਾਂਗਰਸੀ ਆਗੂਆਂ ਨੂੰ ਆਪਸ ਵਿਚ ਲੜਾਉਣਾ ਚਾਹੁੰਦੇ ਹਨ।