ਟੋਰਾਂਟੋ— ਕੈਨੇਡਾ ‘ਚ 2019 ਦੀਆਂ ਚੋਣਾਂ ‘ਚ ਇਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲੇਗਾ ਜਦੋਂ ਲਿਬਰਲ ਆਗੂ ਜਸਟਿਨ ਟਰੂਡੋ, ਐਨ.ਡੀ.ਪੀ. ਆਗੂ ਜਗਮੀਤ ਸਿੰਘ ਅਤੇ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਆਹਮੋ-ਸਾਹਮਣੇ ਹੋਣਗੇ।
2019 ਚੋਣਾਂ ਸਮੇਂ ਲਿਬਰਲ ਆਗੂ ਜਸਟਿਨ ਟਰੂਡੋ 47 ਸਾਲ ਦੇ ਹੋਣਗੇ ਜਦਕਿ ਐਨ.ਡੀ.ਪੀ. ਆਗੂ ਜਗਮੀਤ ਸਿੰਘ ਅਤੇ ਕੰਜ਼ਰਵਟਿਵ ਆਗੂ ਐਂਡਰਿਊ ਸ਼ੀਅਰ 40-40 ਸਾਲ ਦੇ ਹੋਣਗੇ। ਕੈਨੇਡਾ ਦੀ ਸਿਆਸਤ ‘ਚ ਇਸ ਚੋਣ ਦੋਰਾਨ ਨੌਜਵਾਨਾਂ ਦੇ ਟਾਕਰੇ ਹੋਣਗੇ। 2015 ਦੀਆਂ ਚੋਣਾਂ ‘ਚ ਅੱਧੋਂ ਵੱਧ ਪਈਆਂ ਵੋਟਾਂ 25 ਤੋਂ 54 ਸਾਲ ਉਮਰ ਦੇ ਲੋਕਾਂ ਦੀਆਂ ਸਨ ਅਤੇ ਹੁਣ ਹੋਰ ਨੌਜਵਾਨ ਵੋਟ ਪਾਉਣ ਲਈ ਉਤਸ਼ਾਹਿਤ ਹੋਣਗੇ। ਐਤਵਾਰ ਨੂੰ ਨਿਊ ਡੈਮੋਕ੍ਰੇਟਸ ਪਾਰਟੀ ਦੇ ਜਗਮੀਤ ਸਿੰਘ ਪਾਰਟੀ ਦੇ ਲੀਡਰ ਚੁਣੇ ਗਏ ਹਨ। ਜਾਣਕਾਰੀ ਮੁਤਾਬਕ ਤਕਰੀਬਨ 21 ਅਕਤੂਬਰ 2019 ਨੂੰ ਹੋਣ ਵਾਲੀਆਂ ਚੋਣਾਂ ‘ਚ ਇਹ ਤਿੰਨੋਂ ਨੌਜਵਾਨ ਸਿਆਸਤ ‘ਚ ਆਪਣਾ ਦਮ ਦਿਖਾਉਣਗੇ।