ਨਵੀਂ ਦਿੱਲੀ, 
ਕੌਮੀ ਜਾਂਚ ਏਜੰਸੀ (ਐਨਆਈਏ) ਨੇ ਅੱਜ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਰਕਰ ਦੀ ਹੱਤਿਆ ਮਾਮਲੇ ਦੇ ਮੁੱਖ ਦੋਸ਼ੀ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਤੇ ਮਹੀਨੇ ਐਨਆਈਏ ਨੇ ਆਰ ਐਸ ਐਸ ਵਰਕਰ ਰਵਿੰਦਰ ਗੋਸਾਈਂ ਦੀ ਹੱਤਿਆ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿੱਚ ਲਈ ਸੀ। ਕਾਬੂ ਕੀਤੇ ਮੁਲਜ਼ਮ ਦੀ ਪਛਾਣ ਪਹਾੜ ਸਿੰਘ(48)ਦੱਸੀ ਗਈ ਹੈ ਜੋ ਮੇਰਠ ਦਾ ਵਸਨੀਕ ਹੈ। ਉਸ ’ਤੇ ਦੋਸ਼ ਹੈ ਕਿ ਉਸ ਨੇ ਮੁੱਖ ਮੁਲਜ਼ਮ ਹਰਦੀਪ ਸਿੰਘ ਉਰਫ ਸ਼ੇਰਾ ਨੂੰ ਦੇਸੀ ਪਿਸਤੌਲ ਸਪਲਾਈ ਕੀਤਾ ਸੀ। ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਹਰਦੀਪ ਸਿੰਘ ਆਰਐਸਐਸ ਅਤੇ ਹੋਰਨਾਂ ਸੰਗਠਨਾਂ ਦੇ ਮੈਂਬਰਾਂ ਦੀ ਹੱਤਿਆ ਲਈ ਤਿੰਨ ਵਾਰ ਹਥਿਆਰਾਂ ਦੀ ਭਾਲ ਵਿੱਚ ਮੇਰਠ ਗਿਆ ਸੀ।