ਔਟਵਾ— ਕੈਨੇਡਾ ਸਰਕਾਰ ਨੇ ਉਨਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਸਸਕੈਚੇਵਨ ਵਿਚ ਪੈਂਦੀਆਂ ਤਿੰਨ ਪਾਰਲੀਮਾਨੀ ਸੀਟਾਂ ‘ਤੇ 11 ਦਸੰਬਰ ਨੂੰ ਜ਼ਿਮਨੀ ਚੋਣ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ‘ਚੋਂ ਇਕ ਸੀਟ ਸਾਬਕਾ ਲੋਕ ਸੇਵਾਵਾਂ ਮੰਤਰੀ ਜੂਡੀ ਫੂਟ ਦੇ ਅਸਤੀਫ਼ਾ ਦੇਣ ਕਾਰਨ ਖਾਲੀ ਹੋਈ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨਟਾਰੀਓ ਦੀ ਸਕਾਰਬ੍ਰੋਅ-ਐਜਿਨਕੋਰਟ, ਬ੍ਰਿਟਿਸ਼ ਕੋਲੰਬੀਆ ਦੀ ਸਰੀ-ਵਾਈਟ ਰੌਕ, ਸਸਕੈਚੇਵਨ ਦੀ ਬੈਟਲਫ਼ੋਰਡਜ਼-ਲਾਇਡਮਿੰਸਟਰ ਅਤੇ ਨਿਊਫਾਊਂਡਲੈਂਡ ਤੇ ਲੈਬਰੇਡਾਰ ਵਿਚ ਪੈਂਦੀ ਬੋਨਾਵਿਸਟਾ-ਬਿਊਰਿਨ-ਟ੍ਰਿਨੀਟੀ ਸੀਟਾਂ ਤੋਂ ਨਵੇਂ ਮੈਂਬਰਾਂ ਦੀ ਚੋਣ ਲਈ 11 ਦਸੰਬਰ ਨੂੰ ਵੋਟਾਂ ਪੈਣਗੀਆਂ।
ਕੰਜ਼ਰਵੇਟਿਵ ਪਾਰਟੀ ਦੀ ਐੱਮ.ਪੀ. ਡਿਆਨ ਵਾਟਸ ਵੱਲੋਂ ਲਿਬਰਲ ਪਾਰਟੀ ਦੀ ਸੂਬਾਈ ਲੀਡਰਸ਼ਿਪ ਦੌੜ ‘ਚ ਸ਼ਾਮਲ ਹੋਣ ਲਈ ਅਸਤੀਫ਼ਾ ਦੇਣ ਕਾਰਨ ਬ੍ਰਿਟਿਸ਼ ਕੋਲੰਬੀਆ ਦੀ ਸਰੀ-ਵਾਈਟ ਰੌਕ ਸੀਟ ਖਾਲੀ ਹੋਈ ਸੀ। ਇਸੇ ਤਰ੍ਹਾਂ ਸਸਕੈਚੇਵਨ ਦੀ ਬੈਟਲਫੋਰਡਜ਼-ਲਾਇਡਮਿੰਸਟਰ ਸੀਟ ਕੰਜ਼ਰਵੇਟਿਵ ਪਾਰਟੀ ਦੇ ਐੱਮ.ਪੀ. ਗੈਰੀ ਰਿਟਜ਼ ਵੱਲੋਂ ਸਿਆਸਤ ਤੋਂ ਸੰਨਿਆਸ ਲੈਣ ਕਾਰਨ ਖਾਲੀ ਹੋਈ ਸੀ। ਨਿਊਫਾਉਂਡਲੈਂਡ ‘ਤੇ ਲੈਬਰੇਡਾਰ ‘ਚ ਪੈਂਦੀ ਬਨਾਵਿਸਟਾ-ਬਿਊਰਿਨ-ਟ੍ਰਿਨੀਟੀ ਤੋਂ ਜੂਡੀ ਫੂਟ ਐੱਮ.ਪੀ. ਸਨ। ਜਿਨ੍ਹਾਂ ਨੇ ਆਪਣੀਆਂ ਦੋ ਬੇਟੀਆਂ ਲਈ ਬ੍ਰੈਸਟ ਕੈਂਸਰ ਦਾ ਖਤਰਾ ਪੈਦਾ ਹੋਣ ਤੇ ਦਿੱਤਾ ਸੀ। ਜੂਡੀ ਖੁਦ ਦੋ ਵਾਰ ਕੈਂਸਰ ਨੂੰ ਮਾਤ ਦੇ ਚੁੱਕੇ ਹਨ।