ਮਿਲਾਨ ਇਟਲੀ (ਸਾਬੀ ਚੀਨੀਆ) ਇਟਲੀ ਦੀ ਰਾਜਧਾਨੀ ਰੋਮ ਦੇ ਨੇੜਲੇ ਕਸਬਾ ਅਪ੍ਰੀਲੀਆ ਦੇ “ਤਾਜ ਕਲੱਬ , ਵਿਖੇ ਕਰਵਾਏ ਇੱਕ ਰੋਜ਼ਗਾਰ ਸੈਮੀਨਾਰ ਵਿਚ ਇਕੱਤਤਰ ਹੋਏ ਪੰਜਾਬੀ ਨੌਜਵਾਨਾਂ ਨੂੰ ਆਪਣੇ ਬਿਜਨੈਸ ਆਪਣਾਉਣ ਲਈ ਪ੍ਰੇਰਤ ਕਰਦਿਆਂ ਕੰਵਲਜੀਤ ਸਿੰਘ ਨੇ ਆਖਿਆ ਕਿ ਨੌਜਵਾਨ ਇੰਨਾਂ ਗੋਰੇ ਮਾਲਕਾਂ ਦੀਆਂ ਫੈਕਟਰੀ ਵਿੱਚ ਨੌਕਰੀਆਂ ਕਰਨ ਲਈ ਐਵੇਂ ਭੱਜ ਦੌੜ ਕਰਕੇ ਆਪਣਾ ਸਮਾਂ ਖਰਾਬ ਨਾ ਕਰਨ ਸਗੋਂ ਆਪਣੇ ਤੌਰ ਤੇ ਛੋਟੇ ਛੋਟੇ ਬਿਜਨੈਸ ਸ਼ੁਰੂ ਕਰਕੇ ਦੂਸਰੇ ਲੋਕਾਂ ਲਈ ਰੋਜ਼ਗਾਰ ਦੇ ਰਸਤੇ ਖੋਲਣ ਉਨਾਂ ਵਿਚਾਰਾਂ ਦੀ ਸਾਂਝ ਪਾਉਂਦਿਆਂ ਆਖਿਆ ਕਿ ਵਿਦੇਸ਼ੀ ਧਰਤੀ ਤੇ ਸਾਨੂੰ ਬਹਤ ਸਖਤ ਮਿਹਨਤ ਕਰਨੀ ਪੈਂਦੀ ਹੈ ਪਰ ਇੱਥੇ ਆਕੇ ਵੀ ਉਸਦਾ ਪੂਰਾ ਮੁੱਲ ਨਹੀ ਮੁੜਦਾ ਜਦ ਇਕ ਮਾਲਕ ਲੱਖਪਤੀ ਬਣ ਜਾਂਦਾ ਹੈ ਤੇ ਨੌਕਰ ਵਾਲਾ ਸਾਰੀ ਉਮਰ ਲਈ ਨੌਕਰ ਬਣਕੇ ਰਹਿ ਜਾਂਦਾ ਹੈ ਉਨਾਂ ਨੌਜਵਾਨਾਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਤ ਕਰਦਿਆਂ ਆਖਿਆ ਕਿ ਬਾਹਰਲੇ ਦੇਸ਼ਾਂ ਵਿਚ ਸ਼ੁਰੂ ਵਿਚ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਪਰ ਬਿਹਤਰ ਭਵਿੱਖ ਲਈ ਆਪਣੇ ਕੰਮ ਖੋਲਣ ਨੂੰ ਤੱਵਜੋ ਦਿਉ ਹੁਣ ਸਮਾ ਸਮਾਰਟ ਵਰਕ ਕਰਨ ਦਾ ਆ ਰਿਹਾ ਹੈ ਇਸ ਲਈ ਦੁਨੀਆ ਦੇ ਹਿਸਾਬ ਨਾਲ ਚੱਲਕੇ ਆਪਣੇ ਕੰਮ ਵੱਲ ਧਿਆਨ ਦਿਓ । ਇਸ ਮੌਕੇ ਹੋਰਨਾ ਇਲਾਵਾ ਕਮਲ ਬੁੱਟਰ , ਦਲਜੀਤ ਸਿੰਘ ਸੋਢੀ, ਸੁਖਜਿੰਦਰ ਸਿੰਘ ਕਾਲਰੂ, ਦਲਜੀਤ ਸਿੰਘ ਔਜਲਾ, ਅਮਰਜੀਤ ਸਿੰਘ ,ਜਗਰੂਪ ਸਿੰਘ, ਅੰਗਰੇਜ ਸਿੰਘ ਆਦਿ ਵੀ ਉਚੇਚੇ ਤੌਰ ਤੇ ਮੌਜੂਦ ਸਨ