ਟੌਹੜਾ, ਬਰਨਾਲਾ, ਤਲਵੰਡੀ ਤੇ ਵਡਾਲਾ ਆਦਿ ਆਗੂਆਂ ਨੂੰ ਹਮੇਸ਼ਾ ਲਾਇਆ ਰਾਜਨੀਤਿਕ ਖੋਰਾ
ਬਰਨਾਲਾ (ਹਰਜਿੰਦਰ ਸਿੰਘ ਪੱਪੂ)-ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਪਹੁੰਚਣ ਵਾਲੇ ਸਵ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਿੱਥੇ ਕਈ ਪੁਰਾਣੇ ਸਾਥੀਆਂ ਨੂੰ ਪਾਰਟੀ ਤੇ ਸਰਕਾਰ ‘ਚ ਮਾਣ ਸਨਮਾਨ ਬਖਸ਼ਿਆ ਗਿਆ, ਉੱਥੇ ਬਹੁਤ ਸਾਰੇ ਕੱਦਾਵਰ ਅਕਾਲੀ ਆਗੂਆਂ ਨੂੰ ਖੁੱਡੇ ਲੈਣ ਲਗਾ ਕੇ ਰੱਖਿਆ ਗਿਆ ੧੯੮੭ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਸਵ. ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਤੱਕੜੀ ਚੋਣ ਨਿਸ਼ਾਨ ਤੇ ਚੋਣਾਂ ਲੜੀਆਂ ਗਈਆਂ। ਜਦ ਕਿ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਤੌਰ ਤੇ ਚੋਣਾਂ ਲੜੀਆਂ ਗਈਆਂ। ਇਸ ਸਮੇਂ ਸੀਟਾਂ ਵੱਧ ਮਿਲਣ ਕਰਕੇ ਅਕਾਲੀ ਦਲ ਦੀ ਸਰਕਾਰ ਹੋਂਂਦ ਵਿੱਚ ਆਈ। ਜਿਸ ਦੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣੇ ਕੁਝ ਕੁ ਸਮਾਂ ਚੱਲਣ ਵਾਲੀ ਸਰਕਾਰ ਟੁੱਟ ਗਈ ਤੇ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ। ਭਾਵ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ। ੧੯੯੨ ਅਕਾਲੀ ਦਲ ਵਗੈਰਾ ਕਾਂਗਰਸ ਛੱਡ ਕੇ ਕਿਸੇ ਵੀ ਪਾਰਟੀ ਵੱਲੋਂ ਚੋਣ ‘ਚ ਹਿੱਸਾ ਨਹੀਂ ਲਿਆ ਗਿਆ। ਭਾਵ ਪੰਜ ਪ੍ਰਤੀਸ਼ਤ ਵੋਟਾਂ ਤੋਂ ਬਾਅਦ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਹੋਂਦ ਦੇ ਵਿੱਚ ਆ ਗਈ ਤੇ ਇਸ ਸਰਕਾਰ ਦੇ ਮੁੱਖ ਮੰਤਰੀ ਬੇਅੰਤ ਸਿੰਘ ਬਣੇ ।੧੯੯੨ ਤੋਂ ੧੯੯੭ ਤੱਕ ਕਾਂਗਰਸ ਦੀ ਸਰਕਾਰ ਰਹੀ ਤੇ ਜੋ ਉਸ ਸਮੇਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਤੇ ਚੰਡੀਗੜ੍ਹ ਦੇ ਸੈਕਟਰ ੧੭ ‘ਚ ਹਮਲਾ ਹੋ ਗਿਆ। ਇਸ ਹਮਲੇ ਦੌਰਾਨ ਮੁੱਖ ਮੰਤਰੀ ਬੇਅੰਤ ਸਿੰਘ ਸਮੇਤ ਕਈ ਹੋਰ ਵਿਅਕਤੀਆਂ ਦੀ ਮੌਤ ਹੋ ਗਈ। ੧੯੯੨ਤੋਂ ੯੭ ਤੱਕ ਚੱਲੀ ਕਾਂਗਰਸ ਦੀ ਸਰਕਾਰ ਸਨ।ਮੁੱਖ ਮੰਤਰੀ ਬੇਅੰਤ ਸਿੰਘ ਤੇ ਪੰਜਾਬ ਪੁਲਿਸ ਦੇ ਮੁਖੀ ਕੇ.ਪੀ.ਐਸ ਗਿੱਲ  ਨੇ ਸਿੱਖ ਨੌਜਵਾਨਾਂ ਦੇ ਖੂਨ ਦੀ ਖੁੱਲ ਕੇ ਹੋਲੀ ਖੇਡੀ ਗਈ।੧੯੯੭ ‘ਚ ਜਦ ਮੁੜ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਅਕਾਲੀ ਦਲ ਦੀ ਸਰਕਾਰ ਹੋਂਦ ਦੇ ਵਿੱਚ ਆ ਗਈ ਤੇ ਜਿਸ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣੇ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਕਾਲੀ ਦਲ ‘ਚ ਹੀ ਸਿਰਕੱਢ ਸਾਥੀ ਆਗੂਆਂ ਨੂੰ ਹਮੇਸ਼ਾ ਅੱਖੋਂ ਪਰੋਖੇ ਕੀਤਾ ਗਿਆ। ਭਾਵ ੨੫ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ, ਲੋਹ ਪੁਰਸ਼ ਜਗਦੇਵ ਸਿੰਘ ਤਲਵੰਡੀ, ਕੁਲਦੀਪ ਸਿੰਘ ਵਡਾਲਾ, ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਤੇ ਸਾਬਕਾ ਮੰਤਰੀ ਕੈਪਟਨ ਕਮਲਜੀਤ ਸਿੰਘ ਆਦਿ ਕਈ ਹੋਰ ਘਟਨਾ ਲਈ ਆਗੂਆਂ ਨੂੰ ਮੁਕਾਬਲੇ ਬਾਦਲ ਵੱਲੋਂ ਉੱਠਣ ਨਹੀਂ ਦਿੱਤਾ ਗਿਆ।ਇਸ ਸਮੇਂ ਦੌਰਾਨ ਟੌਹੜਾ ਵੱਲੋਂ ਬਾਦਲ ਦਾ ਸਾਥ ਛੱਡ ਕੇ ਆਪਣੀ ਵੱਖਰੀ ਸਰਬ ਹਿੰਦ ਅਕਾਲੀ ਦਲ ਪਾਰਟੀ ਬਣਾ ਲਈ ਗਈ।ਪਰ ਲੋਕਾਂ ਵੱਲੋਂ ਸਹਿਯੋਗ ਨਾ ਮਿਲਿਆ ਤੇ ਜਿਸ ਤੋਂ ਬਾਅਦ ਥੋੜਾ ਕੁਝ ਸਮੇਂ ਬਾਅਦ ਮੁੜ ਬਾਦਲ ਵਾਲੀ ਗੱਡੀ ਵਿੱਚ ਸਵਾਰ ਹੋ ਗਏ।ਪਾਰਟੀ ਆਗੂਆਂ ਨੂੰ ਹਮੇਸ਼ਾ ਸਮਰਪਿਤ ਭਾਵਨਾ ਨਾਲ ਦੇਖਣ ਵਾਲੇ ਕੁਲਦੀਪ ਸਿੰਘ ਵਡਾਲਾ ਨੂੰ ਅਕਾਲੀ ਆਗੂਆਂ ਦੀ ਲਾਈਨ ਤੋਂ ਪਰੇ ਕਰ ਦਿੱਤਾ ਗਿਆ ਜੋ ਸਰਗਰਮੀਆਂ ਛੱਡ ਘਰ ਬੈਠ ਗਏ।ਇਸੇ ਤਰਾਂ ਹਮੇਸ਼ਾ ਚੜਦੀ ਕਲਾਂ ਰਹਿਣ ਵਾਲੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਪੂਰੀ ਦੁਨੀਆ ਚ ਨਾ ਬੋਲਦਾ ਸੀ। ਜਿਨਾਂ ਨੂੰ ਵੀ ਬਾਦਲ ਵੱਲੋਂ ਹਮੇਸ਼ਾ ਹੀ ਪਾਸੇ ਰੱਖਿਆ ਗਿਆ ।ਭਾਵ ਤਲਵੰਡੀ ਪਰਿਵਾਰ ਪਾਰਟੀ ‘ਚ ਖੇਰੂ ਖੇਰੂ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦਾ ਰੌਸ਼ਨੀ ਏ ਦਿਮਾਗ ਕਹੇ ਜਾਣ ਵਾਲੇ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਜਿਉਂਦੇ ਜੀ ਬਾਦਲ ਵੱਲੋਂ ਖੁੱਡੇ ਲਾਇਨ ਲਗਾ ਕੇ ਰੱਖਿਆ ਗਿਆ। ਪਰ ਢੀਂਡਸਾ ਪਰਿਵਾਰ ਅੱਜ ਤੱਕ ਬਾਦਲਾਂ ਅੱਗੇ ਨਹੀਂ ਝੁਕਿਆ। ਟਿਕਟ ਨਾ ਦੇਣ ਦੇ ਮਾਮਲੇ ਚ ਢੀਂਡਸਾ ਤੇ ਬਾਦਲ ਪਰਿਵਾਰ ਵਿਚਕਾਰ ਕਾਟੋ ਕਲੇਸ਼ ਕਦ ਖਤਮ ਹੋਵੇਗਾ। ਇਸ ਵਾਰੇ ਫਿਲਹਾਲ ਨਹੀਂ ਕਿਹਾ ਜਾ ਸਕਦਾ। ਪਰ ਢੀਂਡਸਾ ਪਰਿਵਾਰ ਵੀ ਝੁਕਣ ਵਾਲਾ ਨਹੀਂ ਹੈ। ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਕੁਝ ਮਹੀਨੇ ਮੁੱਖ ਮੰਤਰੀ ਰਹੇ ਤੇ ਕੇਂਦਰੀ ਮੰਤਰੀ ਵੀ ਬਣੇ ।ਪਰ ਉਸ ਤੋਂ ਬਾਅਦ ਬਾਦਲ ਵੱਲੋਂ ਖੁੱਡੇ ਲਾਇਨ ਲਗਾਉਣਾ ਸ਼ੁਰੂ ਕਰ ਦਿੱਤਾ। ਪਰ ਬਰਨਾਲਾ ਦਾ ਸਿਆਸੀ ਕੱਦ ਵੱਡਾ ਹੋਣ ਕਰਕੇ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਸਮੇਂ ਸਮੇਂ ਦੇ ਕਈ ਸੂਬਿਆਂ ਦਾ ਰਾਜਪਾਲ ਵੀ ਬਣਾਇਆ ਗਿਆ। ਹੁਣ ਦੇਖਣ ਹੋਵੇਗਾ ਕਿ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਤਾਂ ਹੁਣ ਦੁਨੀਆਂ ਤੋਂ ਰੁਖਸਤ ਹੋ ਗਏ ਹਨ ਤੇ ਉਹਨਾਂ ਦੇ ਪਿੱਛੇ ਉਹਨਾਂ ਦੇ ਇੱਕਲੌਤੇ ਤੌਰ ਸੁਖਬੀਰ ਸਿੰਘ ਬਾਦਲ ਰਹਿ ਗਏ ਹਨ। ਕੀ ਬਾਦਲ ਆਪਣੇ ਪਿਤਾ ਦੀ ਤਰ੍ਹਾਂ ਵਿਰੋਧੀ ਆਗੂਆਂ ਨੂੰ ਇਸੇ ਤਰ੍ਹਾਂ ਦੀ ਸਿਆਸੀ ਖੇਡ  ਚਲਦੀ ਰੱਖਣਗੇ ਜਾਂ ਫਿਰ ਸਮਝਦੇ ਹਾਲਾਤਾਂ ਨੂੰ ਦੇਖਦਿਆਂ ਸੁਖਬੀਰ ਸਿੰਘ ਬਾਦਲ ਆਪਣੇ ਸਾਥੀ ਆਕਾਲੀ ਆਗੂਆਂ ਨੂੰ ਗਲਵੱਕੜੀ ਲੈ  ਕੇ ਚੱਲਣਗੇ। ਇਸ ਵਾਰੀ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ।