ਟੋਰਾਂਟੋ ( ਬਲਜਿੰਦਰ ਸੇਖਾ ,ਅਵਤਾਰ ਧਾਲੀਵਾਲ )ਕੈਨੇਡਾ ਦੇ ਕੁਝ ਇਲਾਕਿਆਂ ਨੂੰ ਤੇਜੀ ਨਾਲ ਡਿਵੈਲਪ ਕਰਨ ਦੇ ਲਈ ਉਹਨਾਂ ਸੂਬਿਆਂ ਦੀ ਸਥਾਨਿਕ ਸਰਕਾਰਾਂ ਵੱਲੋਂ ,ਫੈਡਰਲ ਇੰਮੀਗਰੇਸ਼ਨ ਪ੍ਰੋਗਰਾਮਾਂ ਦੇ ਨਾਲ ਸੂਬਾਈ ਅਵਾਸ ਪ੍ਰੋਗਰਾਮ ਵੀ ਚਲਾਏ ਜਾਂਦੇ ਹਨ ,ਜਿੰਨਾਂ ਨੂੰ ਜਿਆਦਾਤਰ PNP ਪ੍ਰੋਗਰਾਮ ਕਿਹਾ ਜਾਂਦਾ ਹੈ ।ਇਹਨਾਂ ਪ੍ਰੋਗਰਾਮਾਂ ਵਿੱਚ ਇੱਕ ਪ੍ਰੋਗਰਾਮ ਸੀ ਐਲਬਰਟਾ ( ਕੈਲਗਿਰੀ, ਐਡਮਿੰਟਨ ਏਰੀਏ ਦੀ ਸਟੇਟ)ਵਿੱਚ ਚਲਦਾ ਐਲਬਰਟਾ ਐਪੁਰਟੁਨਿਟੀ ਪ੍ਰੋਗਰਾਮ (AAIP)ਜਿਸ ਵਿੱਚ LMIA ਨਾਲ ਬੰਦਾ ਬਹੁਤ ਛੇਤੀ ਪੱਕਾ ਹੋ ਜਾਂਦਾ ਸੀ ।ਹੁਣ ਓਸ ਪ੍ਰੋਗਰਾਮ ਨੂੰ ਅਲਬਰਟਾ ਸਰਕਾਰ ਨੇ ਬੰਦ ਕਰ ਦਿੱਤਾ ਹੈ ।
ਨਵੇਂ ਆ ਰਹੇ ਜਾਂ PR ਲਈ ਇਸ ਵਿੱਚ ਮੂਵ ਹੋ ਰਹੇ ਲੋਕਾਂ ਤੇ ਅਲਬਰਟਾ ਸਰਕਾਰ ਨੇ ਇਹ ਪ੍ਰੋਗਰਾਮ BC ਸਰਕਾਰ ਦੀ ਤਰਜ ਤੇ ਕੀਤਾ ਹੈ ।ਕਨੇਡਾ ਦੇ ਹੋਰ ਪਰੋਵੈਂਸਸ ਵਿੱਚ ਵੀ ਪ੍ਰੋਗਰਾਮ ਸਾਰਾ ਇੰਮੀਗਰੇਸ਼ਨ ਸਿਸਟਮ ਹੀ ਚੇਂਜ ਕੀਤਾ ਜਾ ਰਿਹਾ ।
ਇਸ ਮੌਕੇ ਕਨੇਡਾ ਦੇ ਬਹੁਤ ਸਾਰੇ ਕਾਲਜਾਂ ਦੀ ਜਾਂਚ ਚੱਲ ਰਹੀ ਹੈ ,ਜਲਦੀ ਹੀ ਚੰਗੇ ਭਲੇ ਨਾਮੀਂ ਕਾਲਜਾਂ ਦੇ ਕਈ ਕੈਂਪਸ ਤੁਹਾਨੂੰ ਬੰਦ ਹੁੰਦੇ ਦਿਖਣਗੇ। ਪੂਰੀ ਜਾਣਕਾਰੀ ਲਈ ਕਿਸੇ RCCIC ਰਜਿਸਟਰਡ ਇੰਮੀਗਰੇਸ਼ਨ ਕੰਸਲਟੈਂਟ ਨਾਲ ਸੰਪਰਕ ਕਰੋ ਲਿਸਟ ਸਰਕਾਰੀ ਇੰਮੀਗਰੇਸ਼ਨ ਵੈਬ ਸਾਇਟ CIC.GC.CA ਤੋਂ ਜਾਣਕਾਰੀ ਹਾਸਿਲ ਕਰ ਸਕਦੇ ਹੋ।