ਨਿਊਯਾਰਕ – ਅਮਰੀਕਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਭਾਰਤ ਦੇ ਸੂਬੇ ਹੈਦਰਾਬਾਦ ਦੇ ਇੱਕ ਵਿਅਕਤੀ ਦੀ ਉੱਤਰੀ ਕੈਰੋਲੀਨਾ ਚ’ਇਕ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਇਸ ਹਾਦਸੇ ’ਚ ਮਾਰਿਆ ਗਿਆ ਵਿਅਕਤੀ ਜਿਸ ਦਾ ਨਾਂ ਅਬਾਰਾਜੂ ਪ੍ਰਿਥਵੀ ਰਾਜ ਸੀ। ਜਿਸ ਦਾ ਭਾਰਤ ਤੋ ਪਿਛੋਕੜ ਹੈਦਰਾਬਾਦ ਦੇ ਐਲ.ਬੀ.ਨਗਰ ਦੇ ਇਲਾਕੇ ਅਲਕਾਪੁਰੀ ਦੇ ਨਾਲ ਸੀ। ਦੱਸ ਦੇਈਏ ਕਿ ਮ੍ਰਿਤਕ ਪ੍ਰਿਥਵੀ ਆਪਣੀ ਪਤਨੀ ਸ਼੍ਰੀਪ੍ਰਿਯਾ ਦੇ ਨਾਲ 8 ਸਾਲ ਤੋਂ ਅਮਰੀਕਾ ‘ਚ ਰਹਿ ਰਿਹਾ ਸੀ। ਬੀਤੀ ਰਾਤ ਨੂੰ, ਉਹ ਇੱਕ ਸੜਕ ਕਾਰ ਹਾਦਸੇ ’ਚ ਮਾਰਿਆ ਗਿਆ, ਕਿਉਂਕਿ ਬਰਸਾਤ ਕਾਰਨ ਉਸਦੀ ਕਾਰ ਉਸਦੇ ਅੱਗੇ ਜਾਂਦੀ ਕਾਰ ਦੇ ਨਾਲ ਟਕਰਾ ਗਈ ਸੀ। ਘਟਨਾ ਤੋਂ ਬਾਅਦ, ਪ੍ਰਿਥਵੀ ਨੂੰ ਪੁਲਿਸ ਨੇ ਕਾਰ ਤੋਂ ਹੇਠਾਂ ਉਤਰਿਆ, ਜਦੋਂ ਇੱਕ ਹੋਰ ਕਾਰ ਆਈ ਅਤੇ ਉਸ ਨਾਲ ਟਕਰਾ ਗਈ। ਟੱਕਰ ਦੇ ਕਾਰਨ ਪ੍ਰਿਥਵੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਮੌਕੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ ਨੇ ਵੀ ਉਸ ਦੀ ਮੌਤ ਦੀ ਪੁਸ਼ਟੀ ਕੀਤੀ।