ਅਦਾਕਾਰਾ ਉਰਫੀ ਜਾਵੇਦ ਹਰ ਦਿਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿਚ ਆਉਂਦੀ ਹੈ। ਇਸ ਵਾਰ ਜਦੋਂ ਉਰਫੀ ਨੇ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਫਰਜ਼ੀ ਵੀਡੀਓ ਬਣਾਈ ਤਾਂ ਉਸ ਦੀਆਂ ਮੁਸ਼ਕਲਾਂ ਵਧ ਗਈਆਂ। ਮੁੰਬਈ ਪੁਲਿਸ ਨੇ ਉਰਫੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ, ਜਿਸ ਵਿਚ ਉਸ ਉੱਤੇ ਆਈਪੀਸੀ ਦੀਆਂ 4 ਧਾਰਾਵਾਂ ਲਗਾਈਆਂ ਗਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਲੋਕ ਸੇਵਕ ਨੇ ਉਨ੍ਹਾਂ ਦੀ ਸਾਖ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਅਜਿਹੇ ‘ਚ ਉਰਫੀ ਖਿਲਾਫ 171, 149 (ਧੋਖਾਧੜੀ), 500 (ਮਾਨਹਾਨੀ) ਅਤੇ 34 (ਸਾਂਝੇ ਇਰਾਦੇ) ਦੇ ਮਾਮਲੇ ਦਰਜ ਕੀਤੇ ਗਏ ਹਨ।
ਸਿਰਫ ਉਰਫੀ ਹੀ ਨਹੀਂ 4 ਹੋਰ ਲੋਕਾਂ ਖਿਲਾਫ ਵੀ ਇਹ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਿਭਾਗ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਕੇ ਉਰਫੀ ਮੁਸੀਬਤ ਵਿੱਚ ਫਸ ਸਕਦੀ ਹੈ। ਓਸ਼ੀਵਾਰਾ ਪੁਲਿਸ ਸਟੇਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਰਫੀ ਅਤੇ ਉਸ ਦੇ ਸਾਥੀਆਂ ਖਿਲਾਫ ਚਾਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। 3 ਨਵੰਬਰ ਦੀ ਸਵੇਰ ਨੂੰ ਉਰਫੀ ਨੇ ਜੋ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਸੀ, ਉਸ ਵਿਚ ਨਕਲੀ ਪੁਲਿਸ ਨੇ ਅਭਿਨੇਤਰੀ ਨੂੰ ਗ੍ਰਿਫਤਾਰ ਕੀਤਾ ਸੀ। ਇਹ ਗਲਤ ਤਰੀਕਾ ਹੈ। ਅਜਿਹਾ ਕਰਕੇ ਉਰਫੀ ਨੇ ਪੁਲਿਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।
ਓਸ਼ੀਵਾਰਾ ਪੁਲਿਸ ਨੇ ਟਵੀਟ ਕਰਕੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ। ਨਕਲੀ ਇੰਸਪੈਕਟਰ ਗ੍ਰਿਫਤਾਰ ਹੋ ਸਕਦਾ ਹੈ। ਨਾਲ ਹੀ, ਪੁਲਿਸ ਨੇ ਵੀਡੀਓ ਲਈ ਵਰਤੀ ਗਈ ਕਾਰ ਨੂੰ ਜ਼ਬਤ ਕਰ ਲਿਆ ਹੈ। ਦੱਸ ਦੇਈਏ ਕਿ ਉਰਫੀ ਅਕਸਰ ਆਪਣੇ ਕੱਪੜਿਆਂ ਨੂੰ ਲੈ ਕੇ ਵਿਵਾਦਾਂ ‘ਚ ਘਿਰਦੀ ਨਜ਼ਰ ਆਉਂਦੀ ਹੈ। ਇਸ ਦੇ ਨਾਲ ਹੀ ਉਰਫੀ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ਦੱਸ ਰਹੀ ਹੈ ਕਿ ਉਸਨੇ 3 ਨਵੰਬਰ ਦੀ ਸਵੇਰ ਨੂੰ ਇਹ ਸਾਰਾ ਡਰਾਮਾ ਕਿਉਂ ਕੀਤਾ। ਦਰਅਸਲ, ਉਰਫੀ ਆਪਣੇ ਖੁਦ ਦੇ ਫੈਸ਼ਨ ਬ੍ਰਾਂਡ ਦੇ ਨਾਲ ਮਾਰਕੀਟ ਵਿੱਚ ਐਂਟਰੀ ਕਰ ਰਹੀ ਹੈ।