ਮਿਲਾਨ ਇਟਲੀ (ਦਲਜੀਤ ਮੱਕੜ) ਲਾਤੀਨਾ ਜ਼ਿਲ੍ਹੇ ਦੇ ਪਿੰਡ (ਪੁਨਤੀਨੀਆ) ਵਿਖੇ ਦਿਨ ਚੜਦੇ ਵਾਪਰੇ ਇਕ ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦਾ ਅਤਿ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਮੁਤਾਬਿਕ ਇੱਥੋ ਦੇ 48 ਨੰ ਰੋਡ ਉੱਪਰ ਵਾਪਰੇ ਹਾਦਸੇ ਚੋ ਕਾਰ ਦਾ ਸਤੁਲੰਨ ਵਿਗੜਨ ਕਾਰਨ ਸੜਕ ਦੇ ਕਿਨਾਰੇ ਇੱਕ ਦਰਖ਼ਤ ਵਿੱਚ ਵੱਜਣ ਕਾਰਨ ਇੱਕ 21 ਸਾਲਾਂ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਜਦ ਕਿ ਉਸਦੇ ਨਾਲ ਦੇ ਇੱਕ ਸਾਥੀ ਨੂੰ ਜ਼ਖਮੀ ਹਾਲਤ ਵਿੱਚ ਨੇੜਲੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ਜਿੱਥੇ ਡਾਕਟਰਾਂ ਵੱਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ । ਪ੍ਰਾਪਤ ਜਾਣਕਾਰੀ ਮੁਤਾਬਿਕ ਜਦੋ ਦੋਵੇ ਨੌਜਵਾਨ ਆਪਣੀ ਕਾਰ ਵਿਚ ਸਵਾਰ ਹੋਕੇ ਸਵੇਰੇ ਵੇਲੇ ਕੰਮ ਤੇ ਜਾ ਰਹੇ ਸਨ ਉਸ ਵੇਲੇ ਉਨਾਂ ਦੀ ਕਾਰ ਸੜਕ ਕਿਨਾਰੇ ਇੱਕ ਦਰਖੱਤ ਨਾਲ ਜਾ ਟੱਕਰਾਈ ਟੱਕਰ ਇੰਨੀ ਭਿਆਨਕ ਸੀ ਕਿ ਇੱਕ 21 ਸਾਲਾਂ ਦੇ ਕਮਲਪ੍ਰੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਮੰਦਭਾਗੀ ਖ਼ਬਰ ਤੋਂ ਬਾਅਦ ਇਲਾਕੇ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਵੇਖੀ ਜਾ ਸਕਦੀ ਹੈ ਦੱਸਣਯੋਗ ਹੈ ਕਿ ਇਸੇ ਇਲਾਕੇ ਵਿੱਚ ਥੋੜੇ ਦਿਨ ਪਹਿਲਾਂ ਵੀ ਇਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ ।