ਨਿਊਯਾਰਕ : ਬੀਤੇਂ ਦਿਨ ਬੁੱਧਵਾਰ ਨੂੰ ਅਮਰੀਕਾ ‘ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਚੱਲ ਰਹੇ ਮਾਮਲੇ ਦੀ ਸੁਣਵਾਈ ਦੌਰਾਨ ਟਰੰਪ ਅਦਾਲਤ ‘ਚ ਹੀ ਜੱਜ ਦੇ ਨਾਲ ਲੜ ਪਏ।ਕੇਸ ਦੀ ਸੁਣਵਾਈ ਦੌਰਾਨ ਕੁਝ ਟਿੱਪਣੀਆਂ ਕਰਨ ਵਾਲੇ ਟਰੰਪ ਨੂੰ ਜੱਜ ਨੇ ਚੁੱਪ ਰਹਿਣ ਦੀ ਚੇਤਾਵਨੀ ਵੀ ਦਿੱਤੀ ਸੀ। ਹਾਲਾਂਕਿ, ਹਰ ਵਾਰ ਟਰੰਪ ਨੇ ਇਸ ਚੇਤਾਵਨੀ ਨੂੰ ਨਜ਼ਰਅੰਦਾਜ਼ ਕੀਤਾ। ਆਖਰ ਗੁੱਸੇ ‘ਚ ਆਏ ਜੱਜ ਨੇ ਟਰੰਪ ਨੂੰ ਕਿਹਾ ਕਿ ਜੇਕਰ ਤੁਸੀਂ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਰਹੇ ਤਾਂ ਤੁਹਾਨੂੰ ਅਦਾਲਤ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਇਸ ‘ਤੇ ਟਰੰਪ ਨੇ ਜਵਾਬ ਦਿੱਤਾ ਅਤੇ ਟਰੰਪ ਨੇ ਕਿਹਾ, ਜੇਕਰ ਤੁਸੀਂ ਅਜਿਹਾ ਕਦਮ ਚੁੱਕੋਗੇ ਤਾਂ ਮੈਨੂੰ ਚੰਗਾ ਲੱਗੇਗਾ। ਅਤੇ ਜੱਜ ਲੁਈਸ ਕਪਲਨ ਵੀ ਟਰੰਪ ਦੇ ਇਸ ਜਵਾਬ ਤੋਂ ਪਰੇਸ਼ਾਨ ਹੋ ਗਏ। ਜੱਜ ਕੈਪਲਨ ਨੇ ਇੱਥੋਂ ਤੱਕ ਵੀ ਕਿਹਾ ਕਿ ਜੇਕਰ ਟਰੰਪ ਇਸ ਤਰ੍ਹਾਂ ਚੱਲ ਰਹੀ ਸੁਣਵਾਈ ਵਿੱਚ ਦਖਲਅੰਦਾਜ਼ੀ ਕਰਦੇ ਰਹੇ ਤਾਂ ਇਸ ਕੇਸ ਦੀ ਸੁਣਵਾਈ ਵਿੱਚ ਹਾਜ਼ਰ ਰਹਿਣ ਦਾ ਉਨ੍ਹਾਂ ਦਾ ਅਧਿਕਾਰ ਵੀ ਰੱਦ ਕਰ ਦਿੱਤਾ ਜਾਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਨਿਊਯਾਰਕ ਦੀ ਮੈਨਹਟਨ ਕੋਰਟ ‘ਚ ਟਰੰਪ ਖਿਲਾਫ ਯੌਨ ਸ਼ੋਸ਼ਣ ਦਾ ਇਕ ਮਾਮਲਾ ਚੱਲ ਰਿਹਾ ਹੈ। ਜਿਸ ਦੀ ਸੁਣਵਾਈ ‘ਚ ਬੁੱਧਵਾਰ ਨੂੰ ਟਰੰਪ ਮੌਜੂਦ ਸਨ। ਹਾਲਾਂਕਿ, ਟਰੰਪ ਦੀ ਕਾਰਵਾਈ ਤੋਂ ਬਾਅਦ ਜੱਜ ਨੇ ਕਿਹਾ, “ਮਿਸਟਰ ਟਰੰਪ, ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਇਸ ਮਾਮਲੇ ਦੀ ਸੁਣਵਾਈ ‘ਤੇ ਤੁਹਾਡੇ ਹਾਜ਼ਰ ਨਾ ਹੋਣ ਦਾ ਫੈਸਲਾ ਕਰਨ ਲਈ ਮਜਬੂਰ ਨਹੀਂ ਕਰੋਗੇ।” ਅਜਿਹਾ ਲਗਦਾ ਹੈ ਕਿ ਤੁਸੀਂ ਆਪਣੇ ਆਪ ‘ਤੇ ਕਾਬੂ ਨਹੀਂ ਰੱਖਦੇ, ਜਿਸ ਦੇ ਜਵਾਬ ‘ਚ ਟਰੰਪ ਨੇ ਧੀਮੀ ਆਵਾਜ਼ ‘ਚ ਕਿਹਾ ਕਿ ਤੁਸੀਂ ਮੈਨੂੰ ਵੀ ਮਜਬੂਰ ਨਹੀਂ ਕਰ ਸਕਦੇ। ਘਟਨਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਟਰੰਪ ਨੇ ਜੱਜ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੂੰ ਕਲਿੰਟਨ ਪ੍ਰਸ਼ਾਸਨ ਵੱਲੋਂ ਨਿਯੁਕਤ ਕੀਤਾ ਗਿਆ ਮਾੜਾ ਜੱਜ ਅਤੇ ਮੈਨੂੰ ਨਫਰਤ ਕਰਨ ਵਾਲਾ ਵਿਅਕਤੀ ਵੀ ਦੱਸਿਆ।