ਟੋਰਾਂਟੋ (ਬਲਜਿੰਦਰ ਸੇਖਾ ) ਸਟੇਟਿਕਸ ਕਨੇਡਾ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਅੱਜ ਕੈਨੇਡਾ ਦੀ ਆਬਾਦੀ 41 ਮਿਲੀਅਨ (4ਕਰੋੜ 10 ਲੱਖ )ਨੂੰ ਟੱਪੀ, ਯਾਦ ਰਹੇ 9 ਮਹੀਨੇ ਪਹਿਲਾ ਇਹ ਗਿਣਤੀ 40 ਮਿਲੀਅਨ ਸੀ ।ਦੱਸਿਆ ਜਾ ਰਿਹਾ ਕਿ ਕਨੇਡਾ ਵੱਲੋਂ ਖੁੱਲੀ ਇਮੀਗ੍ਰੇਸ਼ਨ ਦਾ ਇਸ ਵਾਧੇ ਚ ਵੱਡਾ ਯੋਗਦਾਨ ਦੱਸਿਆ ਜਾ ਰਿਹਾ ਹੈ ।
ਇਸ ਗਿਣਤੀ ਦੇ ਵਧਣ ਦੇ ਨਾਲ ਕਨੇਡਾ ਵਿੱਚ ਕੰਮ ਨਹੀ ਮਿਲ ਰਹੇ । ਸਿਹਤ ਤੋਂ ਇਲਾਵਾ ਹੋਰ ਸੇਵਾਵਾਂ ਵਿੱਚ ਵੱਡਾ ਨਿਘਾਰ ਆਇਆ ਹੈ । ਹੁਣ ਇੰਮੀਗਰੇਸ਼ਨ ਵਿਭਾਗ ਵੱਲੋਂ ਇਸ ਤੇ ਤਕੜਾ ਸਿਕੰਜਾ ਕੱਸਿਆ ਗਿਆ ਤੇ ਹੋਰ ਸਖ਼ਤ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਵੱਧੀ ਹੋਈ ਨਾਲ ਲੜ ਖੜਾਏ ਸਿਸਟਮ ਨੂੰ ਰਸਤੇ ਤੇ ਲਿਆਂਦਾ ਜਾ ਸਕੇ । ਅਉਣ ਵਾਲੇ ਦਿਨਾਂ ਵਿੱਚ ਅੰਤਰਾਸਟਰੀ ਵਿਦਿਆਰਥੀਆਂ ਤੇ ਟੈਂਪਰੇਰੀ ਵਰਕ ਪਰਮਿਟ ਵਾਲਿਆਂ ਤੇ ਹੋਰ ਸਖ਼ਤਾਈ ਕੀਤੀ ਜਾ ਸਕਦੀ ਹੈ ।ਕਨੇਡਾ ਦੀ ਅਬਾਦੀ ਵਿੱਚ 1957 ਤੋ ਬਾਅਦ ਵਿੱਚ ਸੱਭ ਤੋ ਵੱਡ ਵਾਧਾ ਦਰਕ ਕੀਤਾ ਗਿਆ ਹੈ