ਟੋਰਾਂਟੋ (ਬਲਜਿੰਦਰ ਸੇਖਾ) : ਤਰਕਸ਼ੀਲ ਸੁਸਾਇਟੀ(ਰੈਸ਼ਨਲਿਸਟ) ਕਨੇਡਾ ਵੱਲੋਂ ਐਲਾਨੀਆਂ ਚੋਣਾਂ ਦੀ ਲੜੀ ਵਜੋਂ ਤਰਕਸ਼ੀਲ ਸੁਸਾਇਟੀ ਕਨੇਡਾ(ਉਨਟਾਰੀਓ) ਦੇ ਅਹੁਦੇਦਾਰਾਂ ਦੀ ਚੋਣ ਚਿੰਗੂਜੀਵੈਲਨੈਸ ਸੈਂਟਰ ਬਰੈਂਮਪਟਨ ਵਿਖੇ 21ਅਪਰੈਲ 2024 ਨੂੰ ਕੀਤੀ ਗਈ। ਜਸਵੀਰ ਚਾਹਲ ਪ੍ਰਧਾਨ,ਅਮਰਦੀਪ ਜਨਰਲ ਸੈਕਟਰੀ ,ਬਲਰਾਜ ਸੋਕਰ ਮੀਤ ਪ੍ਰਧਾਨ, ਨਿਰਮਲ ਸੰਧੂ ਖਜਾਨਚੀ ਅਤੇ ਬਲਜਿੰਦਰ ਭੁੱਲਰ ਸਹਾਇਕ ਸਕੱਤਰ ਚੁਣੇ ਗਏ। ਬਲਦੇਵ ਰਹਿਪਾ,ਬਲਵਿੰਦਰ ਬਰਨਾਲਾ, ਡਾ ਬਲਜਿੰਦਰ ਸੇਖੋਂ ਨਵਕਿਰਨ ਸਿੱਧੂ, ਬਲਰਾਜ ਸੋਕਰ ਅਤੇ ਸੋਹਣ ਸਿੰਘ ਢੀਂਡਸਾ 21 ਮਈ 2024 ਨੂੰ ਹੋਣ ਵਾਲੇ ਕੌਮੀ ਜਨਰਲ ਇਜਲਾਸ ਲਈ ਡੈਲੀਗੇਟ ਚੁਣੇ ਗਏ। ਜਸਵੀਰ ਚਾਹਲ ਤੇ ਅਮਰਦੀਪ ਕੌਮੀ ਇਜਲਾਸ ਲਈ ਦਰਸ਼ਕ ਵੀ ਹੋਣਗੇ। ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਜਲਾਸ਼ ਦੇ ਪ੍ਰਧਾਨਗੀ ਮੰਡਲ ਵਿੱਚ ਡਾ ਬਲਜਿੰਦਰ ਸੇਖੋਂ, ਬਲਦੇਵ ਰਹਿਪਾ, ਬਲਵਿੰਦਰ ਬਰਨਾਲਾ ਅਤੇ ਬਲਰਾਜ ਸੋਕਰ ਵੱਲੋਂ ਸ਼ਮੂਲੀਅਤ ਕੀਤੀ ਗਈ। ਸਮੁੱਚੀ ਕਾਰਵਾਈ ਅਮਰਦੀਪ ਮੰਡੇਰ ਵੱਲੋਂ ਚਲਾਈ ਗਈ।ਸੁਸਾਇਟੀ ਦੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ।