ਲੁਧਿਆਣਾ : ਬਠਿੰਡਾ ਵਿਖੇ ਸਮਾਪਤ ਹੋਈਆਂ 68ਵੀਆਂ ਰਾਜ ਪਁਧਰੀ ਸਕੂਲ ਖੇਡਾਂ ਵਿੱਚ ਜਰਖੜ ਹਾਕੀ ਅਕੈਡਮੀ ਨੇ ਹਾਕੀ ਅੰਡਰ 19 ਸਾਲ ਵਰਗ ਮੁੰਡਿਆਂ ਵਿੱਚ ਚਾਂਦੀ ਦਾ ਤਗਮਾ ਸਟੇਟ ਪੱਧਰ ਤੇ ਹਾਸਲ ਕੀਤਾ ਹੈ ।
ਜਰਖੜ ਹਾਕੀ ਅਕੈਡਮੀ ਨੇ ਲੀਗ ਦੌਰ ਦਾ ਮੈਚਾਂ ਵਿੱਚ ਜਿਲਾਂ ਫਾਜ਼ਿਲਕਾ ਨੂੰ 4-0 , ਜਿਲਾ ਮਲੇਰਕੋਟਲਾ ਨੂੰ 7-0 ਨਾਲ ਜਦਕਿ ਪ੍ਰੀ ਕੁਆਟਰ ਫਾਈਨਲ ਵਿੱਚ ਫਿਰੋਜ਼ਪੁਰ ਨੂੰ 4-0 ਨਾਲ ਅਤੇ ਕੁਆਟਰ ਫਾਈਨਲ ਮੁਕਾਬਲੇ ਵਿੱਚ ਅੰਮ੍ਰਿਤਸਰ ਨੂੰ 3-2 ਨਾਲ ਅਤੇ ਸੈਮੀ ਫਾਈਨਲ਼ ਮੁਕਾਬਲੇ ਵਿੱਚ ਬਠਿੰਡਾ ਨੂੰ 4-0 ਅਤੇ ਫਾਈਨਲ ਮੁਕਾਬਲੇ ਵਿੱਚ ਪੀਆਈਐਸ ਲੁਧਿਆਣਾ ਹੱਥੋਂ 0-3 ਦੀ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਤਰ੍ਹਾਂ ਉਹ ਟੂਰਨਾਮੈਂਟ ਵਿੱਚ ਉਪ ਜੇਤੂ ਰਹੀ ।
ਜਰਖੜ ਹਾਕੀ ਅਕੈਡਮੀ ਦੀ ਰਾਜ ਪਁਧਰੀ ਸਕੂਲ ਖੇਡਾਂ ਵਿੱਚ ਆਪਣੀ ਇਸ ਅਹਿਮ ਪ੍ਰਾਪਤੀ ਤੋਂ ਬਾਅਦ ਆਲ ਇੰਡੀਆ ਬਾਬਾ ਫਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ ਫਰੀਦਕੋਟ ਖੇਡੇਗੀ ।
ਜਰਖੜ ਹਾਕੀ ਅਕੈਡਮੀ ਦੀ ਇਸ ਜਿੱਤ ਬਦਲੇ ਕੋਚ ਗੁਰਸਤਿੰਦਰ ਸਿੰਘ ਪਰਗਟ, ਕੋਚ ਪਰਮਜੀਤ ਸਿੰਘ ਗਰੇਵਾਲ , ਪਵਨਪ੍ਰੀਤ ਸਿੰਘ ਅਤੇ ਉਹਨਾਂ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ । ਜੇਤੂ ਖਿਡਾਰੀਆਂ ਨੂੰ ਜਰਖੜ ਅਕੈਡਮੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ , ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ , ਜਰਖੜ ਹਾਕੀ ਅਕੈਡਮੀ ਦੇ ਤਕਨੀਕੀ ਡਾਇਰੈਕਟਰ ਨਰਾਇਣ ਸਿੰਘ ਗਰੇਵਾਲ , ਪ੍ਰਧਾਨ ਐਡਵੋਕੇਟ ਹਰਕਮਲ ਸਿੰਘ , ਮਨਮੋਹਣ ਗਰੇਵਾਲ ਮੋਹਨਾ ਜੋਧਾਂ ਸਿਆਟਲ ਨੇ ਵੀ ਜਰਖੜ ਹਾਕੀ ਅਕੈਡਮੀ ਦੇ ਸਮੂਹ ਖਿਡਾਰੀਆਂ ਅਤੇ ਕੋਚਾਂ ਨੂੰ 68ਵੀਂਆ ਰਾਜ ਪੱਧਰੀ ਸਕੂਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਣ ਬਦਲੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਜੇਤੂ ਰਹਿਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ ।

ਜਗਰੂਪ ਸਿੰਘ ਜਰਖੜ
98143-00722