ਸਿੱਧੂ ਮੂਸੇਵਾਲਾ ਦੇ ਦੇਸ਼-ਦੁਨੀਆਂ ਵਿਚ ਲੱਖਾਂ ਚਾਹੁਣ ਵਾਲੇ ਹਨ ਪਰ ਉਸ ਦੇ ਜਾਣ ਤੋਂ ਬਾਅਦ ਉਸ ਦੇ ਫੈਨਸ ਦਾ ਦਿਲ ਟੁੱਟ ਗਿਆ ਪਰ ਛੋਟੇ ਸਿੱਧੂ ਦੇ ਆਉਣ ਨਾਲ ਲੋਕਾਂ ਮੁੜ ਬਾਗੋ-ਬਾਗ ਹੋ ਗਏ ਹਨ। ਫੈਨਸ ਕਹਿੰਦੇ ਹਨ ਕਿ ਵੱਡਾ ਸਿੱਧੂ ਨਿੱਕੇ ਪੈਰੀਂ ਮੁੜ ਆਇਆ ਹੈ। ਰੱਖੜੀ ਦੇ ਤਿਉਹਾਰ ਮੌਕੇ ਜਿੱਥੇ ਭੈਣਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦਗਾਰ ’ਤੇ ਪਹੁੰਚ ਕੇ ਮੂਸੇਵਾਲਾ ਦੇ ਬੁੱਤ ਦੇ ਗੁੱਟ ‘ਤੇ ਨਮ ਅੱਖਾਂ ਨਾਲ ਰੱਖੜੀਆਂ ਬੰਨਦੀਆਂ ਹਨ ਪਰ ਇਸ ਵਾਰ ਕਈ ਫੈਨਜ਼ ਨੇ ਛੋਟੇ ਸਿੱਧੂ ਲਈ ਵੀ ਰੱਖੜੀਆ ਭੇਜੀਆਂ ਹਨ, ਜਿਸ ਦੀ ਮਾਤਾ ਚਰਨ ਕੌਰ ਵੱਲੋਂ ਝਲਕ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸਾਂਝੀ ਕੀਤੀ ਗਈ ਹੈ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਚ ਰੱਖੜੀਆਂ ਦੀਆਂ ਕੁਝ ਝਲਕੀਆਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਇੱਕ ਚਿੱਠੀ ਵੀ ਦਿਖਾਈ ਦਿੰਦੀ ਹੈ ਅਤੇ ਉਸ ‘ਤੇ ਲਿਖਿਆ ਹੈ ਕਿ ਇਹ ਸਿੱਧੂ ਦੇ ਛੋਟੇ ਭਰਾ ਲਈ ਭਿਜਵਾਈਆਂ ਗਈਆਂ ਹਨ।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਸਿੱਧੂ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ, ਪਰ ਉਸ ਦੇ ਪ੍ਰਤੀ ਜੋ ਲੋਕਾਂ ਦਾ ਪਿਆਰ ਹੈ, ਉਹ ਦਿਨੋਂ ਦਿਨ ਵੱਧ ਰਿਹਾ ਹੈ। ਰੱਖੜੀ ਦੇ ਖ਼ਾਸ ਮੌਕੇ ’ਤੇ ਬਾਜ਼ਾਰ ’ਚ ਇਸ ਵਾਰ ਸਿੱਧੂ ਮੂਸੇਵਾਲਾ ਦੇ ਨਾਂ ਅਤੇ ਤਸਵੀਰਾਂ ਵਾਲੀਆਂ ਰੱਖੜੀਆਂ ਵਿਸ਼ੇਸ਼ ਤੌਰ ’ਤੇ ਵੇਖਣ ਨੂੰ ਮਿਲਦੀਆਂ ਹਨ।