ਸਟਾਰ ਨਿਊਜ਼:- ਪੰਜਾਬ ਕੌਨਕਲੇਵ 22 ਅਗਸਤ ਨੂੰ ਮਿਸੀਸਾਗਾ ਦੇ ਟੈਰਸ ਆਨ ਦਾ ਗ੍ਰੀਨ ਵਿਖੇ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਪੰਜਾਬ ਕੌਨਕਲੇਵ ਦੇ ਫਾਊਂਡਰ ਅਤੇ ਉੱਘੇ ਜਰਨਲਿਸਟ ਕੰਵਰ ਸੰਧੂ ਵਲੋਂ ਦਿੱਤੀ ਗਈ ਹੈ। ਸਾਲ 2024 ਵਿੱਚ ਉਨ੍ਹਾਂ ਵਲੋਂ ਪੰਜਾਬ ਕੌਨਕਲੇਵ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਸਾਲ ਦੂਜਾ ਪੰਜਾਬ ਕੌਨਕਲੇਵ ਕਾਰਵਾਇਆ ਜਾ ਰਿਹੈ ਹੈ। ਕੰਵਰ ਸੰਧੂ ਮੁਤਾਬਿਕ ਉਨ੍ਹਾਂ ਵਲੋਂ ਇਹ ਉੱਦਮ ਇਸ ਲਈ ਕੀਤਾ ਗਿਆ ਕਿ ਜਿਹੜੇ ਪਰਵਾਸੀ ਪੰਜਾਬ ਦਾ ਦਰਦ ਮਹਿਸੂਸ ਕਰਦੇ ਹਨ ਉਨ੍ਹਾਂ ਨਾਲ ਮਿਲਕੇ ਇੱਕ ਸਾਂਝਾ ਉਪਰਾਲਾ ਕੀਤਾ ਜਾਵੇ ਜਿਸ ਨਾਲ ਪੰਜਾਬ ਦੀ ਬਹਿਤਰੀ ਲਈ ਕੱੁਝ ਕੀਤਾ ਜਾ ਸਕੇ।
ਕੰਵਰ ਸੰਧੂ ਹੁਣਾ ਦੱਸਿਆ ਕਿ ਇਸ ਸਾਲ ਦੇ ਪੰਜਾਬ ਕੌਨਕਲੇਵ ਵਿੱਚ ਕਨੂੰਨ ਅਤੇ ਵਿਵਸਥਾ, ਆਮ ਲੋਕਾਂ ਦੀ ਸੁਰੱਖਿਆ, ਟ੍ਰਾਂਸਪੋਰਟੇਸ਼ਨ/ਇਨਫ੍ਰਾਸਟ੍ਰਕਚਰ, ਸਿਹਤ ਸੇਵਾਵਾਂ, ਦੰਦਾ ਦੀ ਸੰਭਾਲ ਵਰਗੇ ਵਿਿਸ਼ਆਂ ‘ਤੇ ਚਰਚਾ ਹੋਵੇਗੀ। ਕੈਨੇਡਾ ਅਤੇ ਪੰਜਾਬ ਵਿੱਚ ਇਨ੍ਹਾਂ ਸਾਰੇ ਮੱੁਦਿਆਂ ਨੂੰ ਕਿਵੇਂ ਦੇਖਿਆ ਜਾਂਦਾ ਹੈ। ਕੀ ਇੱਕ ਦੂਜੇ ਦੇਸ਼ ਤੋਂ ਇਨ੍ਹਾਂ ਵਿੱਚ ਸੁਧਾਰ ਲਈ ਕੱੁਝ ਸਿੱਖਿਆ ਜਾ ਸਕਦਾ ਇਸ ਸਬੰਧੀ ਵਿਸਥਾਰ ਵਿੱਚ ਵਿਚਾਰ ਚਰਚਾ ਹੋਵੇਗੀ। ਇਸ ਸਾਲ ਦੇ ਪੰਜਾਬ ਕੌਨਕਲੇਵ ਦੇ ਵਿਸ਼ੇਸ਼ ਮਹਿਮਾਨ ਅਤੇ ਬੁਲਾਰੇ ਹੋਣਗੇ, ਸੈਕਟਰੀ ਆਫ ਸਟੇਟ ਮਾਣਯੋਗ ਰੂਬੀ ਸਹੋਤਾ, ਉਨਟੇਰੀE ਦੇ ਟ੍ਰਾਂਸਪੋਰਟੇਸ਼ਨ ਮੰਤਰੀ ਮਾਣਯੋਗ ਪ੍ਰਭਮੀਤ ਸਰਕਾਰੀਆ, ਰੌਇਲ ਕਾਲਜ ਆਫ ਡੈਂਟਲ ਸਰਜਨਜ਼ ਆਫ ਉਨਟੈਰੀE ਦੇ ਪ੍ਰਧਾਨ ਡਾ ਹਰਿੰਦਰ ਸੰਧੂ। ਜੇਕਰ ਤੁਸੀਂ ਵੀ ਇਸ ਸਮਾਗਮ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਕੰਵਰ ਸੰਧੂ ਹੁਣਾ ਨਾਲ ਸੰਪਰਕ ਕਰ ਸਕਦੇ ਹੋ +91 97795 80011 ਇਹ ਉਨ੍ਹਾਂ ਦਾ ਵਟਸਐਪ ਨੰਬਰ ਹੈ।