ਮਨੀਲਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ। ਪਿੰਡ ਲੰਡੇ ਦੇ ਸਾਬਕਾ ਪੰਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਕਮ ਸਿੰਘ ਸਰਾ ਦੇ ਦੋ ਲੜਕੇ ਲੱਖਾ ਅਤੇ ਸੁਖਚੈਨ ਸਿੰਘ ਉਰਫ਼ ਚੈਨਾ ਫਿਲਪੀਨਜ਼ ਵਿਚ ਰੋਜ਼ੀ ਰੋਟੀ ਲਈ ਗਏ ਸਨ। ਲੱਖਾ ਬੀਤੇ ਦਿਨੀਂ ਪਿੰਡ ਵਾਪਸ ਪਰਤਿਆ ਸੀ।

ਦੂਜੇ ਪਾਸੇ ਚੈਨਾ ਬੀਤੇ ਦਿਨੀਂ ਮਨੀਲਾ ਵਿਚ ਕਿਸੇ ਮਾਲ ਤੋਂ ਸਾਮਾਨ ਖਰੀਦ ਕੇ ਵਾਪਸ ਪਰਤ ਰਿਹਾ ਸੀ ਕਿ ਉਥੇ ਕੁਝ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਚੈਨੇ ਨਾਲ ਉਸਦਾ ਇਕ ਹੋਰ ਸਾਥੀ ਵੀ ਸੀ ਜੋ ਕਿਸੇ ਤਰ੍ਹਾਂ ਬਚ ਗਿਆ ਜਦੋਂ ਕਿ ਹਮਲੇ ਵਿਚ ਚੈਨੇ ਦੀ ਮੌ.ਤ ਹੋ ਗਈ। ਦੱਸ ਦੇਈਏ ਕਿ ਚੈਨੇ ਦੀ 4 ਸਾਲ ਦੀ ਇਕ ਬੱਚੀ ਵੀ ਹੈ ਜੋ ਕਿ ਆਪਣੀ ਮਾਂ ਨਾਲ ਪਿੰਡ ਲੰਡੇ ਆਈ ਹੋਈ ਸੀ।