ਕਸ਼ਮੀਰ ਦੇ ਕੁਪਵਾੜਾ ‘ਚ ਤਾਇਨਾਤ ਸਨ ਅਤੇ ਐਤਵਾਰ ਨੂੰ ਡਿਉਟੀ ਕਰਦੇ ਹੋਏ ਜਗਜੀਵਨ ਰਾਮ ਦੇਸ਼ ਲਈ ਸ਼ਹੀਦ ਹੋ ਗਏ। ਜਾਣਕਾਰੀ ਮੁਤਾਬਿਕ ਸ਼ਹੀਦ ਸੂਬੇਦਾਰ ਜਗਜੀਵਨ ਰਾਮ ਭਾਰਤੀ ਸੈਨਾ ਦੀ 7 ਪੈਰਾ ਬਟਾਲੀਅਨ ਜੋ ਕਿ ਜੰਮੂ ਕਸ਼ਮੀਰ ਦੇ ਕੁਪਵਾੜਾ ‘ਚ ਤਾਇਨਾਤ ਹੈ, ‘ਤੇ ਉਹ ਆਪਣੀ ਡਿਊਟੀ ਨਿਭਾ ਰਹੇ ਸਨ। ਐਤਵਾਰ ਨੂੰ ਸੂਬੇਦਾਰ ਜਗਜੀਵਨ ਰਾਮ ਦੇਸ਼ ਲਈ ਡਿਊਟੀ ਕਰਦੇ ਵਕਤ ਸ਼ਹੀਦ ਹੋ ਗਏ। ਉਨ੍ਹਾਂ ਦਾ ਸਸਕਾਰ ਪਿੰਡ ਭਵਨੌਰ ਵਿਖੇ ਸੋਮਵਾਰ ਦੁਪਹਿਰ ਬਾਅਦ ਕੀਤਾ ਜਾਵੇਗਾ। ਖਬਰ ਲਿਖੇ ਜਾਣ ਤਕ ਸ਼ਹੀਦ ਸੂਬੇਦਾਰ ਜਗਜੀਵਨ ਰਾਮ ਦੀ ਮ੍ਰਿਤਕ ਦੇਹ ਉਨ੍ਹਾ ਦੇ ਪਿੰਡ ਨਹੀਂ ਪੁੱਜੀ ਸੀ।