ਰਵੀ ਕਾਨਾ ਤੇ ਉਸ ਦੀ ਗਰਲਫ੍ਰੈਂਡ ਕਾਜਲ ਝਾ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਬੀਤੇ ਦਿਨੀਂ ਥਾਈਲੈਂਡ ਪੁਲਿਸ ਨੇ ਦੋਵਾਂ ਨੂੰ ਭਾਰਤ ਡਿਪੋਰਟ ਕੀਤਾ ਸੀ ਜਿਸ ਦੇ ਬਾਅਦ ਉਨ੍ਹਾਂ ਨੂੰ ਦਿੱਲੀ ਲਿਆਂਦਾ ਗਿਆ। ਅੱਜ ਦੁਪਿਹਰ 2 ਵਜੇ ਜਿਵੇਂ ਹੀ ਰਵੀ ਕਾਨਾ ਤੇ ਕਾਜਲ ਝਾ ਦਿੱਲੀ ਏਅਰਪੋਰਟ ‘ਤੇ ਪਹੁੰਚੇ ਦੋਵਾਂ ਨੂੰ ਨੋਇਡਾ ਪੁਲਿਸ ਨੇ ਆਪਣੀ ਹਿਰਾਸਤ ਵਿਚ ਲੈ ਲਿਆ।
ਦੋਵਾਂ ਤੋਂ ਨੋਇਡਾ ਪੁਲਿਸ ਨੇ ਪੁੱਛਗਿਛ ਕੀਤੀ ਜਿਸ ਵਿਚ ਉਨ੍ਹਾਂ ਨੇ ਖੁਲਾਸਾ ਕੀਤਾ ਕਿ 31 ਦਸੰਬਰ 2023 ਨੂੰ ਭਾਰਤ ਤੋਂ ਫਰਾਰ ਹੋ ਕੇ ਥਾਈਲੈਂਡ ਪਹੁੰਚ ਗਏ ਸਨ। ਨੋਇਡਾ ਪੁਲਿਸ ਰਵੀ ਕਾਨਾ ਤੇ ਉਸ ਦੀ ਗਰਲਫ੍ਰੈਂਡ ਨੂੰ ਨਿਆਇਕ ਹਿਰਾਸਤ ਵਿਚ ਜੇਲ੍ਹ ਭੇਜੇਗੀ।
ਨੋਇਡਾ ਪੁਲਿਸ ਕੁਝ ਦਿਨ ਬਾਅਦ ਦੋਵਾਂ ਦੀ ਅਦਾਲਤ ਤੋਂ ਰਿਮਾਂਡ ਮੰਗੇਗੀ।ਰਵੀ ਕਾਨਾ ਤੇ ਉਸ ਦੀ ਗਰਲਫ੍ਰੈਂਡ ਨੋਇਡਾ ਪੁਲਿਸ ਦੀ ਜਾਂਚ ਤੇ ਗ੍ਰਿਫਤਾਰੀ ਦੇ ਡਰ ਤੋਂ ਥਾਈਲੈਂਡ ਫਰਾਰ ਹੋ ਗਏ ਸੀ। ਨੋਇਡਾ ਪੁਲਿਸ ਨੇ ਲੋਕੇਸ਼ਨ ਟ੍ਰੇਸ ਕੀਤੀ ਤੇ ਥਾਈਲੈਂਡ ਪੁਲਿਸ ਨਾਲ ਸੰਪਰਕ ਕੀਤਾ ਸੀ। ਇਸ ਦੇ ਬਾਅਦ ਥਾਈਲੈਂਡ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕੀਤਾ ਤੇ ਭਾਰਤ ਡਿਪੋਰਟ ਕਰ ਦਿੱਤਾ।