ਪੰਜਾਬੀ ਕੈਨੇਡੀਅਨ ਗਾਇਕ ਸ਼ੁਭ ਮੁੜ ਵਿਵਾਦਾਂ ਵਿਚ
ਲੰਡਨ : ਪੰਜਾਬੀ ਕੈਨੇਡੀਅਨ ਗਾਇਕ ਸ਼ੁਭਨੀਤ ਸਿੰਘ ਉਰਫ਼ ਸ਼ੁਭ ਲੰਡਨ ਸ਼ੋਅ ਦੌਰਾਨ ਮੁੜ ਵਿਵਾਦਾਂ ਵਿਚ ਆ ਗਏ। ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ’ਤੇ, ਉਸ ਨੇ ਆਪਣੇ ਸ਼ੋਅ ਵਿੱਚ ਉਸ ਦੇ ਕਤਲ ਕਾਂਡ ਦੀ ਛਪੀ ਇੱਕ ਹੂਡੀ ਅਪਣੇ ਸ਼ੋਅ ਵਿਚ ਲਹਿਰਾਈ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। ਇਸ ’ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਜਿਸ ਤੋਂ ਬਾਅਦ ਸ਼ੁਭ ਨੂੰ ਸੋਸ਼ਲ ਮੀਡੀਆ ’ਤੇ ਸਪੱਸ਼ਟੀਕਰਨ ਦੇਣਾ ਪਿਆ।
ਦਰਅਸਲ, ਸ਼ੁਭ ਲੰਡਨ ਦੇ ਸ਼ੋਅ ’ਤੇ ਸੀ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਸ਼ੁਭ ਹੂਡੀ ਹਿਲਾ ਰਿਹਾ ਸੀ। ਦਰਅਸਲ, ਉਸ ਹੂਡੀ ’ਤੇ ਗੋਲੀਆਂ ਚਲਾ ਕੇ ਇੰਦਰਾ ਗਾਂਧੀ ਦੀ ਹੱਤਿਆ ਕੀਤੇ ਜਾਣ ਦਾ ਸੀਨ ਸੀ। ਸ਼ੋਸ਼ਲ ਮੀਡੀਆ ’ਤੇ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਸ਼ੁਭ ਨੇ ਕਿਹਾ, ਮੈਂ ਜੋ ਵੀ ਕਰਦਾ ਹਾਂ, ਕੁਝ ਨਾ ਕੁਝ ਲੋਕ ਮੇਰੇ ਖਿਲਾਫ ਹੀ ਲੱਭ ਲੈਂਦੇ ਹਨ। ਲੰਡਨ ਵਿਚ ਮੇਰੇ ਪਹਿਲੇ ਸ਼ੋਅ ਵਿਚ ਦਰਸ਼ਕਾਂ ਨੇ ਮੇਰੇ ’ਤੇ ਬਹੁਤ ਸਾਰੇ ਕੱਪੜੇ ਅਤੇ ਗਹਿਣੇ ਸੁੱਟੇ ਸਨ। ਮੈਂ ਉਥੇ ਕੀ ਕਰ ਰਿਹਾ ਸੀ ਇਹ ਨਹੀਂ ਦਿਖ ਰਿਹਾ ਸੀ ਕਿ ਉਸ ’ਤੇ ਕੀ ਸੁੱਟਿਆ ਜਾ ਰਿਹਾ ਸੀ ਅਤੇ ਉਹ ਕੀ ਸਨ। ਟੀਮ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਤੁਹਾਡੇ ਲਈ ਬਹੁਤ ਮਿਹਨਤ ਕੀਤੀ ਹੈ।
ਇਸ ਤੋਂ ਪਹਿਲਾਂ ਸ਼ੁਭ ਸਤੰਬਰ ਮਹੀਨੇ ਵਿਚ ਵਿਵਾਦਾਂ ਵਿਚ ਆਏ ਸੀ। ਉਨ੍ਹਾਂ ਦੇ ਪੂਰੇ ਭਾਰਤ ਵਿਚ 11 ਸ਼ੋਅ ਸੀ। ਲੇਕਿਨ ਇਨ੍ਹਾਂ ਸ਼ੋਅ ਤੋਂ ਪਹਿਲਾਂ ਉਨ੍ਹਾਂ ਦੀ ਪੋਸਟ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਜਿਸ ਵਿਚ ਉਨ੍ਹਾਂ ਨੇ ਭਾਰਤ ਦਾ ਨਕਸ਼ਾ ਦਿਖਾਇਆ ਸੀ ਅਤੇ ਪੰਜਾਬ ਤੇ ਜੰਮੂ ਕਸ਼ਮੀਰ ਨੂੰ ਉਸ ਵਿਚ ਕਾਲਾ ਦਿਖਾਇਆ ਗਿਆ ਸੀ। ਇਸ ਤੋਂ ਬਾਅਦ ਕਾਫੀ ਵਿਵਾਦ ਵਧ ਗਿਆ ਸੀ ਤੇ ਸਾਰੇ ਸ਼ੋਅ ਰੱਦ ਕਰਨੇ ਪਏ ਸੀ।