”PAnjab ਨੂੰ ਭਾਵੇਂ PUnjab ਲਿਖੋ ਪਰ ਪੰਜਾਬ ਪੰਜਾਬ ਹੀ ਰਹਿਣੈ…”
ਪੰਜਾਬ ਦਾ ਨਾਂ ਪੰਜਾਬ ਜਾਂ ਪੰਜਾਬ ( Punjab or Panjab) ਰੱਖਣ ਨੂੰ ਲੈ ਕੇ ਕਈ ਸਾਲਾਂ ਤੋਂ ਚੱਲੀ ਆ ਰਹੀ ਬਹਿਸ ਇੰਟਰਨੈੱਟ ‘ਤੇ ਮੁੜ ਛਿੜ ਪਈ ਹੈ ਅਤੇ ਇਸ ਵਾਰ ਪੰਜਾਬੀ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਚਰਚਾ ਵਿੱਚ ਆ ਗਏ ਹਨ। ਹੁਣ ਦਿਲਜੀਤ ਦੋਸਾਂਝ ਦੇ ਸ਼ੋਅ ‘ਚ Panjab ਸ਼ਬਦ ਲਿਖਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।
ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਦਿਲਜੀਤ ਨੇ ਆਪਣੇ ਚੰਡੀਗੜ੍ਹ ਕੰਸਰਟ ਦਾ ਐਲਾਨ ਕਰਨ ਲਈ ‘ਪੰਜਾਬ’ (Punjab) ਦੀ ਬਜਾਏ ‘ਪੰਜਾਬ’ (Panjab) ਦੀ ਵਰਤੋਂ ਕੀਤੀ। ਹੁਣ ਲੋਕ ਦਿਲਜੀਤ ਦੇ ‘ਪੰਜਾਬ’ (Punjab) ਦੀ ਬਜਾਏ ‘ਪੰਜਾਬ’ (Panjab) ਲਿਖਣ ‘ਤੇ ਸਵਾਲ ਚੁੱਕ ਰਹੇ ਹਨ। ਹਾਲਾਂਕਿ ਗਾਇਕ ਨੇ ਵੀ ਇਸ ਦਾ ਜਵਾਬ ਦਿੱਤਾ ਹੈ।
ਦਿਲਜੀਤ ਦੋਸਾਂਝ ਨੇ ਟਵੀਟ ਕਰਦਿਆਂ ਲਿਖਿਆ, ”PAnjab ਨੂੰ ਭਾਵੇਂ PUnjab ਲਿਖੋ ਪਰ ਪੰਜਾਬ ਪੰਜਾਬ ਹੀ ਰਹਿਣੈ। ਪੰਜਾਬ ਦਾ ਅਰਥ ਪੰਜ ਦਰਿਆਵਾਂ ਦੀ ਧਰਤੀ। ਗੋਰਿਆਂ ਦੀ ਭਾਸ਼ਾ ਅੰਗਰੇਜ਼ੀ ‘ਤੇ ਵਿਵਾਦ ਕਰਨ ਵਾਲਿਓ ਸ਼ਾਬਾਸ਼। ਮੈਂ ਹੁਣ ਅੱਗੇ ਤੋਂ ਪੰਜਾਬੀ ਵਿਚ ਹੀ ‘ਪੰਜਾਬ’ ਲਿਖਿਆ ਕਰਾਂਗਾ”।