ਲੁਧਿਆਣਾ — ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰੈੱਸ ਨੂੰ ਜਾਰੀ ਕੀਤੀ ਜਾਣਕਾਰੀ ‘ਚ ਦੱਸਿਆ ਗਿਆ ਹੈ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਅਚਾਨਕ ਸਵਰਗਵਾਸ ਹੋ ਜਾਣ ਦੇ ਸੋਗ ਵਜੋਂ ਦਸਵੀਂ/ਬਾਰ੍ਹਵੀਂ ਦੇ ਅਨੁਪੂਰਕ ਇਮਤਿਹਾਨ ਅਤੇ ਬੋਰਡ ਦੇ ਅਕਾਦਮਿਕ ਵਿੱਦਿਅਕ ਮੁਕਾਬਲਿਆਂ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ।|
ਪੰਜਾਬ ਸਕੂਲ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਵਲੋਂ ਜਾਰੀ ਕੀਤੀ ਸੂਚਨਾ ਮੁਤਾਬਕ ਬੋਰਡ ਨੇ 17 ਅਗਸਤ ਨੂੰ ਹੋਣ ਵਾਲੀਆਂ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ ਅਤੇ 17 ਅਗਸਤ ਨੂੰ ਹੋਣ ਵਾਲੇ ਪੇਪਰ ਦੀ ਮਿਤੀ ਬਾਅਦ ‘ਚ ਜਾਰੀ ਕੀਤੀ ਜਾਵੇਗੀ। | 
ਉਨ੍ਹਾਂ ਦੱਸਿਆ ਕਿ ਉਪਰੋਕਤ ਸ੍ਰੇਣੀਆਂ ਦੇ ਬਾਕੀ ਇਮਤਿਹਾਨ ਪਹਿਲਾਂ ਜਾਰੀ ਕੀਤ ਡੇਟ-ਸ਼ੀਟ ਮੁਤਾਬਕ ਹੀ ਹੋਣਗੇ। ਕਲੋਹੀਆ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਬੋਰਡ ਵਲੋਂ ਹਰ ਸਾਲ ਕਾਰਵਾਏ ਜਾਣ ਵਾਲੇ ਅਕਾਦਮਿਕ ਵਿੱਦਿਅਕ ਮੁਕਾਬਲੇ, ਜੋ ਕਿ 17, 18, 19 ਅਗਸਤ ਨੂੰ ਜ਼ਿਲ੍ਹਾ ਪੱਧਰ ‘ਤੇ ਕਰਵਾਏ ਜਾਣੇ ਸਨ, ਉਹ ਹੁਣ ਹਾਲ ਦੀ ਘੜੀ ਰੱਦ ਕਰ ਦਿੱਤੇ ਗਏ ਹਨ ਅਤੇ ਇਨ੍ਹਾਂ ਦੀਆਂ ਤਰੀਕਾਂ ਦਾ ਐਲਾਨ ਬਾਅਦ ‘ਚ ਕੀਤਾ ਜਾਵੇਗਾ।|