ਮਿਲਾਨ ਇਟਲੀ (ਦਲਜੀਤ ਮੱਕੜ) ਉਤੱਰੀ ਇਟਲੀ ਦੇ ਸ਼ਹਿਰ ਤਰਵੀਜੋ ਵਿਖੇ ਇਕ ਸਿਰ ਫਿਰੇ ਆਸ਼ਕ ਵੱਲੋ 26 ਸਾਲਾਂ ਔਰਤ ਦਾ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਵੇਰਵਿਆਂ ਮੁਤਾਬਿਕ ਇਹ ਔਰਤ ਇੱਕ 4 ਸਾਲ ਦੇ ਬੱਚੇ ਦੀ ਮਾਂ ਸੀ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਮੁੜ ਗਰਭਵਤੀ ਸੀ ਜੋ ਆਪਣੇ ਪਤੀ ਨਾਲ ਰਹਿੰਦੀ ਸੀ ਇਸ ਪਰਿਵਾਰ ਵੱਲੋਂ ਪੁਲਿਸ ਕੌਲ ਕੁਝ ਸਮਾਂ ਪਹਿਲਾਂ ਰਿਪੋਰਟ ਦਰਜ ਕਰਵਾਈ ਗਈ ਸੀ ਕਿ ਇੱਕ ਵਿਅਕਤੀ ਉਸ ਕੜੀ ਦਾ ਕੰਮ ਵਾਲੀ ਥਾਂ ਤੋਂ ਪਿੱਛਾ ਕਰਦਾ ਜਿਸਤੋ ਉਹ ਪ੍ਰੇਸ਼ਾਨ ਹਨ ।ਅਤੇ ਉਸੇ ਵਿਅਕਤੀ ਨੇ ਘਰ ਵਿੱਚ ਦਾਖਿਲ ਹੋਕੇ ਉਸ ਔਰਤ ਦਾ ਚਾਕੂ ਨਾਲ ਸੱਤ ਵਾਰ ਕਰਕੇ ਕਤਲ ਕਰ ਦਿੱਤਾ ਹੈ ਪੁਲਿਸ ਮੁਤਾਬਿਕ ਮ੍ਰਿਤਕ ਔਰਤ ਵਨੇਸਾ ਬਾਲਨ ਦੇ 41 ਸਾਲਾਂ ਵਿਅਕਤੀ ਨਾਲ ਪਹਿਲਾਂ ਸਬੰਧ ਸਨ ਅਤੇ ਓਹ ਅਕਸਰ ਉਸਨੂੰ ਦੁਬਾਰਾ ਮਿਲਣ ਲਈ ਕਿਸੇ ਨਾ ਕਿਸੇ ਤਰੀਕੇ ਤੰਗ ਪ੍ਰੇਸ਼ਾਨ ਕਰਦਾ ਸੀ ਕਈ ਵਾਰੀ ਉਸ ਮਾਰਕਿਟ ਵਿਚ ਵੀ ਆਉਂਦਾ ਸੀ ਜਿੱਥੇ ਉਹ ਕੰਮ ਕਰਦੀ ਸੀ ਅੰਤ ਉਸਨੇ ਘਰ ਵਿੱਚ ਦਾਖਿਲ ਹੋਕੇ ਔਰਤ ਦਾ ਕਤਲ ਕਰ ਦਿੱਤਾ ਅਤੇ ਤਿੰਨ ਮਹੀਨਿਆਂ ਦੇ ਅਣਜੰਮੇ ਬੱਚੇ ਨੂੰ ਵੀ ਗਰਭ ਵਿੱਚ ਮਾਰ ਮੁੱਕਿਆ ਜਦ ਦੋਸ਼ੀ ਨੂੰ ਅਦਾਲਤ ਵਿੱਚ ਜੱਜ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸਨੇ ਕੁਝ ਵੀ ਨਾ ਬੋਲਣਾ ਠੀਕ ਸਮਝਦਿਆਂ ਚੁੱਪ ਚਾਪ ਅਦਾਲਤ ਵਿੱਚ ਜੱਜ ਮੂਹਰੇ ਖੜ੍ਹੇ ਰਹਿਣ ਨੂੰ ਤਰਜੀਹ੍ਹ ਦਿੱਤੀ ।