ਟੋਰਾਂਟੋ ( ਬਲਜਿੰਦਰ ਸੇਖਾ ) ਕਨੇਡਾ ਦੇ ਵੱਡੇ ਸੂਬੇ ਓਨਟਾਰੀਓ ਵਿੱਚ ਚਿਰਾਂ ਤੋ ਲੱਟਕਦਾ
ਹਾਈਵੇ 413 ਬਣਨ ਦਾ ਰਾਹ ਪੱਧਰਾ ਹੋਇਆ । ਕਨੇਡਾ ਦੀ ਫੈਡਰਲ ਅਤੇ ਓਨਟਾਰੀਓ ਸਰਕਾਰ ‘ਚ ਹੋਇਆ ਸਮਝੌਤਾ ਹੋਇਆ । ਵਾਤਾਵਰਣ ਮੁਲਾਂਕਣ ਦੇ ਮੁੱਦੇ ਤੇ ਕਨੇਡਾ ਦੀ ਫੈਡਰਲ ਸਰਕਾਰ ਨੇ ਆਪਣਾ ਫੈਸਲਾ ਵਾਪਸ ਲਿਆ ਹੈ । ਦੋਵਾਂ ਸਰਕਾਰਾਂ ਨੇ ਫੈਡਰਲ ਕੋਰਟ ‘ਚ ਸਹਿਮਤੀ ਵਾਲਾ ਜਵਾਬ ਦਾਇਰ ਕਰ ਦਿੱਤਾ ਹੈ, ਅਦਾਲਤ ਦਾ ਆਖ਼ਰੀ ਫੈਸਲਾ ਅਜੇ ਬਾਕੀ ਆਉਣਾ ਬਾਕੀ ਹੈ । ਇਸ ਹਾਈ ਵੇ ਦੇ ਬਨਣ ਨਾਲ ਸੂਬੇ ਵਿੱਚ ਆਉਂਦੀ ਟਰੈਫਿਕ ਦੀ ਵੱਡੀ ਸਮੱਸਿਆ ਹੱਲ ਹੋਵੇਗੇ ।ਲੋਕਾਂ ਦਾ ਸਮਾਂ ਵੀ ਬਚੇਗਾ ।