ਭਾਰਤੀ ਦੌੜਾਕ ਪਾਰੁਲ ਚੌਧਰੀ ਨੇ ਏਸ਼ੀਆਈ ਖੇਡਾਂ 2023 ਵਿੱਚ ਔਰਤਾਂ ਦੀ 5000 ਮੀਟਰ ਦੌੜ ਵਿੱਚ ਸੋਨ ਤਮਗਾ ਜਿੱਤਿਆ। ਪਾਰੁਲ ਕਾਫੀ ਦੇਰ ਤੱਕ ਦੂਜੇ ਸਥਾਨ ‘ਤੇ ਫਸੀ ਰਹੀ ਪਰ ਰੇਸ ਦੇ ਆਖਰੀ ਕੁਝ ਮੀਟਰ ‘ਚ ਜਦੋਂ ਜਾਪਾਨ ਦੀ ਰਿਰੀਕਾ ਹਿਰੋਨਾਕਾ ਨੇ ਪਾਰੁਲ ਨੂੰ ਪਿੱਛੇ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਭਾਰਤੀ ਅਥਲੀਟ ਨੇ ਮੌਕੇ ਦਾ ਫਾਇਦਾ ਉਠਾਇਆ ਅਤੇ ਉਸ ਤੋਂ ਅੱਗੇ ਨਿਕਲ ਗਈ। ਪਾਰੁਲ ਨੇ 15:14:75 ਦੇ ਸਮੇਂ ਵਿਚ ਫਿਨਿਸ਼ਿੰਗ ਲਾਈਨ ਪਾਰ ਕੀਤੀ। ਸੋਮਵਾਰ ਨੂੰ ਮਹਿਲਾਵਾਂ ਦੀ 3000 ਮੀਟਰ ਸਟੀਪਲਚੇਜ਼ ਵਿਚ ਚਾਂਦੀ ਦਾ ਤਮਗਾ ਜਿੱਤਣ ਦੇ ਬਾਅਦ ਹਾਂਗਜੋ ਖੇਡਾਂ ਵਿਚ ਪਾਰੁਲ ਲਈ ਇਹ ਦੂਜਾ ਤਮਗਾ ਸੀ।