ਦੱਖਣੀ ਆਸਟ੍ਰੇਲੀਆ ਵਿਚ ਗੋਲੀਬਾਰੀ ਵਿਚ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਜਦੋਂ ਕਿ ਦੂਜਾ ਜ਼ਖਮੀ ਹੋ ਗਿਆ।ਐੱਸਏ ਪੁਲਿਸ ਕਮਿਸ਼ਨਰ ਗ੍ਰਾਂਟ ਸਵੀਵੰਸ ਨੇ ਮਾਰੇ ਗਏ ਪੁਲਿਸ ਅਧਿਕਾਰੀ ਦੀ ਪਛਾਣ 53 ਸਾਲਾ ਬ੍ਰੇਵੇਟ ਸਾਰਜੈਂਟ ਜੇਸਨ ਡੋਇਗ ਵਜੋਂ ਕੀਤੀ, ਜੋ ਵੀਰਵਾਰ ਰਾਤ ਡਿਊਟੀ ਦੌਰਾਨ ਮਾਰਿਆ ਗਿਆ ਸੀ। ਇਕ ਵਿਅਕਤੀ ਦੇ ਵੀਰਵਾਰ ਰਾਤ ਆਪਣੇ ਸਹਿਯੋਗੀਆਂ ਮਾਈਕਲ ਹਚਿੰਸਨ ਤੇ ਰਿਬਕਾ ਕੇਸ ਦੇ ਨਾਲ, ਵਿਕਟੋਰੀਆ ਦੇ ਨਾਲ ਲੱਗਦੀ ਸਾਊਥ ਆਸਟ੍ਰੇਲੀਆ ਸੂਬੇ ਦੀ ਸਰਹੱਦ ਕੋਲ ਏਡੀਲੇਡ ਤੋਂ 240 ਕਿਲੋਮੀਟਰ ਦੱਖਣ-ਪੂਰਬ ਵਿਚ ਬਾਰਡਰਟਾਊਨ ਕੋਲ ਇਕ ਕੁੱਤੇ ਦੀ ਗੋਲੀ ਮਾਰ ਦੇਣ ਦੀ ਸੂਚਨਾ ‘ਤੇ ਡੋਇਗ ਆਪਣੇ ਸਾਥੀ ਨਾਲ ਮੌਕੇ ‘ਤੇ ਪਹੁੰਚੇ ਸਨ।
ਜਦੋਂ ਦੋਵੇਂ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਦਾ ਸਾਹਮਣਾ 26 ਸਾਲਾ ਹਥਿਆਰਬੰਦ ਵਿਅਕਤੀ ਨਾਲ ਹੋਇਆ ਤੇ ਉਸ ਨੇ ਡੋਇਗ ਨੂੰ ਗੋਲੀ ਮਾਰ ਦਿੱਤੀ। ਸਟੀਵੰਸ ਨੇ ਕਿਹਾ ਕਿ ਉਸ ਦੇ ਸਾਥੀ ਤੇ ਪੈਰਾਮੈਡੀਕਸ ਨੇ ਡੋਇਗ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸ ਦੀ ਘਟਨਾ ਵਾਲੀ ਥਾਂ ‘ਤੇ ਹੀ ਮੌਤ ਹੋ ਗਈ। ਇਸ ਹਮਲੇ ਵਿਚ ਦੂਜੇ ਪੁਲਿਸ ਮੁਲਾਜ਼ਮ 59 ਸਾਲਾ ਹਚਿੰਸਨ ਦੀ ਵੀ ਗੋਲੀ ਮਾਰੀ ਗਈ ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਹਮਲਾਵਰ ਦੇ ਗੋਲੀ ਚਲਾਉਣ ਦੇ ਬਾਅਦ ਪੁਲਿਸ ਮੁਲਾਜ਼ਮਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਵਿਚ 26 ਸਾਲਾ ਸ਼ੱਕੀ ਵਿਅਕਤੀ ਨੂੰ ਗੋਲੀ ਲੱਗੀ ਤੇ ਉਸ ਨੂੰ ਇਲਾਜ ਲਈ ਏਡੀਲੇਡ ਲਿਜਾਇਆ ਗਿਆ।
ਸਟੀਵੰਸ ਨੇ ਕਿਹਾ ਕਿ ਇਹ ਇਕ ਦੁਖਦ ਘਟਨਾ ਹੈ ਜਿਸ ਦਾ ਨਾ ਸਿਰਫ ਪੁਲਿਸ ‘ਤੇ ਸਗੋਂ ਉਨ੍ਹਾਂ ਲੋਕਾਂ ‘ਤੇ ਵੀ ਪ੍ਰਭਾਵ ਪਵੇਗਾ ਜੋ ਸਾਡੇ ਭਾਈਚਾਰੇ ਵਿਚ ਆਪਣੀ ਸੁਰੱਖਿਆ ਲਈ ਪੁਲਿਸ ‘ਤੇ ਭਰੋਸਾ ਕਰਦੇ ਹਨ। ਮੈਂ ਸਿਰਫ ਡੋਇਗ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹਾਂ ਤੇ ਸਾਨੂੰ ਉਮੀਦ ਹੈ ਕਿ ਮਾਈਕਲ ਆਪਣੀਆਂ ਸੱਟਾਂ ਤੋਂ ਜਲਦ ਉਭਰ ਜਾਵੇਗਾ। ਏਐੱਸ ਪੁਲਿਸ ਮੁਤਾਬਕ 2002 ਦੇ ਬਾਅਦ ਡਿਊਟੀ ਦੌਰਾਨ ਇਹ ਕਿਸੇ ਅਧਿਕਾਰੀ ਦੀ ਪਹਿਲੀ ਮੌਤ ਸੀ। ਸਟੀਵੰਸ ਨੇ ਕਿਹਾ ਕਿ ਡੋਇਗ ਨੇ 1989 ਵਿਚ ਐੱਸਏ ਪੁਲਿਸ ਵਿਚ ਕੰਮ ਕੀਤਾ ਸੀ ਤੇ ਉਨ੍ਹਾਂ ਦੀ ਮੌਤ ਦੀ ਕਮਿਸ਼ਨ ਵੱਲੋਂ ਜਾਂਚ ਕੀਤੀ ਜਾਵੇਗੀ।