ਹੁਣ ਜ਼ਮਾਨਤ ਮਿਲੇਗੀ ਮੁਸ਼ਕਲ ਨਾਲ
ਟੋਰਾਂਟੋ (ਬਲਜਿੰਦਰ ਸੇਖਾ) Bill C‑14 (Bail and Sentencing Reform Act) ਕੈਨੇਡਾ ਵਿੱਚ 15 ਜੁਲਾਈ 2026 ਰਾਤ ਤੋਂ ਤੋਂ ਲਾਗੂ ਹੋ ਜਾਵੇਗਾ । ਜਿਸ ਵਿੱਚ ਕ੍ਰਿਮੀਨਲ ਕੋਡ ਦੀਆਂ 80 ਸੋਧਾਂ ਸਹਿਤ ਜ਼ਮਾਨਤ ਦੇ ਸਖਤ ਨਿਯਮ, ਅਤੇ ਵਾਰ ਵਾਰ ਅਪਰਾਧ ਕਰਨ ਦੇ ਦੋਸ਼ੀਆਂ ਲਈ ਸਖਤ ਸਜਾਵਾਂ ਦੀ ਵਿਵਸਥਾ ਸ਼ਾਮਿਲ ਹਨ ਜਿਵੇਂ ਕਿ:
*ਮੁਲਜਮਾਂ ਨੂੰ ਹੁਣ ਆਪ ਸਾਬਤ ਕਰਨਾ ਪਵੇਗਾ ਕਿ ਉਹਨਾਂ ਨੂੰ ਜ਼ਮਾਨਤ ਕਿਉਂ ਮਿਲੇ।*ਅਦਾਲਤਾਂ ਦੋਸ਼ੀ ਦੇ ਪੁਰਾਣੇ ਕੇਸਾਂ (ਰਿਕਾਰਡ) ਨੂੰ ਧਿਆਨ ਵਿੱਚ ਰੱਖਣਗੀਆਂ।
*ਪੁਲਿਸ ਵਲੋਂ ਦੋਸ਼ੀ ਨੂੰ ਜ਼ਮਾਨਤ ਮਿਲਣ ਤੱਕ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ।*ਗੰਭੀਰ ਅਪਰਾਧਾਂ ਲਈ ਹੋਰ ਸਖ਼ਤ ਅਤੇ ਲਗਾਤਾਰ ਸਜ਼ਾਵਾਂ ਦਾ ਪ੍ਰਬੰਧ ਹੈ।
*ਸਟੋਰਾਂ ਵਿੱਚ ਚੋਰੀ ਅਤੇ ਟ੍ਰਾਂਜ਼ਿਟ (ਬੱਸ) ਵਰਕਰਾਂ ਵਿਰੁੱਧ ਅਪਰਾਧ ਦੀ ਕਾਨੂੰਨੀ ਸਖਤੀ
*ਨਾਜਾਇਜ਼ ਕਾਲਾਂ ਨਾਲ ਪੁਲਿਸ ਤੇ ਕੋਰਟ ਦਾ ਸਮਾਂ ਖਰਾਬ ਕਰਨਾ |
ਆਮ ਲੋਕਾਂ ਵਲੋਂ ਇਸ ਕਾਨੂੰਨ ਦਾ ਸਵਾਗਤ ਤਾਂ ਕੀਤਾ ਜਾ ਰਿਹਾ ਹੈ ਪਰ ਅਜਿਹਾ ਲੋੜੀਂਦਾ ਕਾਨੂੰਨ ਲਾਗੂ ਕਰਨ ਵਿੱਚ ਕੈਨੇਡਾ ਸਰਕਾਰ ਵਲੋਂ ਦੜਵੱਟ ਚੁੱਪ ਨਾਲ਼ ਦਸ ਕੁ ਸਾਲਾਂ ਦੀ ਕੀਤੀ ਗਈ ਦੇਰੀ ਅਤੇ ਦੇਸ਼ ਨੂੰ ਅਪਰਾਂਧਾਂ ਦੀ ਰਾਜਧਾਨੀ ਬਣਨ ਦੇਣ ਪ੍ਰਤੀ ਰੋਸ ਦਾ ਪ੍ਰਗਾਟਾਵਾ ਕੀਤਾ ਜਾ ਰਿਹਾ ਹੈ।
