ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ‘ਚ ਜੈਵਲਿਨ ਥ੍ਰੋਅ ਦੇ ਫਾਈਨਲ ਮੈਚ ‘ਚ ਚਾਂਦੀ ਦਾ ਤਮਗਾ ਜਿੱਤਿਆ ਹੈ। ਇਸ ਮੈਚ ‘ਚ ਪਾਕਿਸਤਾਨੀ ਖਿਡਾਰੀ ਅਰਸ਼ਦ ਨਦੀਮ ਨੇ ਇਤਿਹਾਸ ਰਚਦਿਆਂ ਸੋਨ ਤਮਗਾ ਜਿੱਤਿਆ। ਅਰਸ਼ਦ ਨੇ ਗੋਲਡ ਜਿੱਤ ਕੇ ਪਾਕਿਸਤਾਨ ਦਾ 32 ਸਾਲ ਦਾ ਸੋਕਾ ਖਤਮ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਤਿੰਨ ਦਹਾਕਿਆਂ ਬਾਅਦ ਪਾਕਿਸਤਾਨ ਨੇ ਓਲੰਪਿਕ ਵਿੱਚ ਕੋਈ ਤਗ਼ਮਾ ਜਿੱਤਿਆ ਹੈ।
ਅਰਸ਼ਦ ਨਦੀਮ ਦੀ ਇਸ ਜਿੱਤ ‘ਤੇ ਨੀਰਜ ਚੋਪੜਾ ਦੀ ਮਾਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦੀ ਇਸ ਟਿੱਪਣੀ ਨੇ ਇੰਟਰਨੈੱਟ ‘ਤੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਨੀਰਜ ਦੀ ਮਾਂ ਸਰੋਜ ਦੇਵੀ ਨੇ ਜੋ ਕਿਹਾ ਹੈ, ਉਸ ਦੀ ਪਾਕਿਸਤਾਨ ਵਿੱਚ ਵੀ ਚਰਚਾ ਹੋ ਰਹੀ ਹੈ। ਪਾਕਿਸਤਾਨੀ ਸੋਸ਼ਲ ਮੀਡੀਆ ‘ਤੇ ਵੀ ਉਨ੍ਹਾਂ ਦੇ ਇਸ ਬਿਆਨ ਦੀ ਕਾਫੀ ਤਾਰੀਫ ਹੋ ਰਹੀ ਹੈ। ਨੀਰਜ ਦੀ ਮਾਂ ਸਰੋਜ ਦੇਵੀ ਨੇ ਕਿਹਾ, ‘ਅਸੀਂ ਬਹੁਤ ਖੁਸ਼ ਹਾਂ। ਸਾਡੇ ਲਈ ਤਾਂ ਚਾਂਦੀ ਵੀ ਸੋਨੇ ਵਰਗੀ ਹੈ। ਜਿਸ ਮੁੰਡੇ ਨੇ ਗੋਲਡ ਮੈਡਲ ਹਾਸਲ ਕੀਤਾ ਹੈ ਉਹ ਵੀ ਸਾਡਾ ਮੁੰਡਾ ਹੈ। ਬਹੁਤ ਮਿਹਨਤ ਕਰਦਾ ਹੈ।
ਦੱਸ ਦਈਏ ਕਿ ਪੈਰਿਸ ਓਲੰਪਿਕ ‘ਚ ਦੂਜੇ ਸਥਾਨ ‘ਤੇ ਰਹੇ ਨੀਰਜ ਚੋਪੜਾ ਨੇ 89.45 ਮੀਟਰ ਤੱਕ ਜੈਵਲਿਨ ਸੁੱਟਿਆ ਸੀ। ਇਸ ਦੇ ਨਾਲ ਹੀ ਤੀਜੇ ਸਥਾਨ ‘ਤੇ ਰਹੇ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 88.54 ਮੀਟਰ ਦਾ ਜੈਵਲਿਨ ਸੁੱਟਿਆ। ਇਸ ਦੌਰਾਨ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 92.97 ਮੀਟਰ ਦੀ ਆਪਣੀ ਦੂਜੀ ਥਰੋਅ ਕੀਤੀ ਸੀ, ਜੋ ਕਿ ਓਲੰਪਿਕ ਰਿਕਾਰਡ ਬਣ ਗਿਆ ਹੈ। ਇਸ ਦੇ ਨਾਲ ਅਰਸ਼ਦ ਨੇ ਨਾਰਵੇ ਦੇ ਆਂਡ੍ਰੇਸ ਥੋਰਕਿਲਡਸਨ ਦਾ ਰਿਕਾਰਡ ਤੋੜ ਦਿੱਤਾ। ਆਂਡ੍ਰੇਸ ਦ੍ਰੇਸ ਨੇ ਇਹ ਰਿਕਾਰਡ 23 ਅਗਸਤ 2008 ਨੂੰ ਬੀਜਿੰਗ ਓਲੰਪਿਕ ਵਿੱਚ 90.57 ਮੀਟਰ ਤੱਕ ਜੈਵਲਿਨ ਸੁੱਟ ਕੇ ਬਣਾਇਆ ਸੀ।