ਮੁੱਲਾਂਪੁਰ ਦਾਖਾ,(ਸੰਜੀਵ ਵਰਮਾ) : ਅੱਜ ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ (ਮੁਲਾਂਪੁਰ) ਵਿਖੇ ਛੇਵਾਂ ਸਾਲਾਨਾ ਸਮਾਗਮ ਤੇ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ| ਜਿਸ ਵਿੱਚ ਚੀਫ਼ ਗੈਸਟ ਸ: ਸੁਖਦੇਵ ਸਿੰਘ ਵਾਲੀਆਂ ਪ੍ਰੈਜ਼ੀਡੈਂਟ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫਲੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ| ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ| ਇਸ ਮੌਕੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਡਾਇਰੈਕਟਰ ਗੁਰਮੁਖਪਾਲ ਸਿੰਘ ਵਾਲੀਆ,ਵਿਜੈ ਵਿਕਟਰ ਜਾਂਗਪੁਰ ਵੀ ਵਿਸ਼ੇਸ਼ ਮਹਿਮਾਨ ਦੇ ਵਜੋਂ ਸ਼ਾਮਲ ਸਨ| ਸਾਲਾਨਾ ਸਮਾਗਮ ਦਾ ਆਰੰਭ ਮੁੱਖ ਮਹਿਮਾਨ ਸ: ਸੁਖਦੇਵ ਸਿੰਘ ਵਾਲੀਆਂ ਪ੍ਰੈਜ਼ੀਡੈਂਟ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫਲੇਵਾਲ,ਵੱਲੋਂ ਰਿਬਨ ਕੱਟ ਕੇ ਕੀਤਾ ਗਿਆ| ਇਸ ਤੋਂ ਬਾਅਦ ਝੰਡਾ ਲਹਿਰਾਉਣ ਦੀ ਰਸਮ ਸਕੂਲ ਦੇ ਚੇਅਰਮੈਨ ਸ੍ਰੀ ਬਲਦੇਵ ਕਿ੍ਸ਼ਨ ਅਰੋੜਾ ਜੀ ਨੇ ਅਦਾ ਕੀਤੀ| ਇਸ ਮੌਕੇ ਗੋਲਡਨ ਅਰਥ ਸਕੂਲ ਜੋਗੇਵਾਲਾ ਤੋਂ ਪਿ੍ਸੀਪਲ ਸ੍ਰੀਮਤੀ ਅਨੁਰਾਧਾ ਪੁਰਬਾ,ਰਣਧੀਰ ਸਿੰਘ,ਮਨਦੀਪ ਸ਼ਰਮਾ ਉਚੇਚੇ ਤੌਰ ਤੇ ਸ਼ਾਮਲ ਸਨ| ਉਹ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਪਹੁੰਚੇ ਤੇ ਪ੍ਰੋਗਰਾਮ ਦੀ ਸ਼ੋਭਾ ਨੂੰ ਹੋਰ ਵਧਾਇਆ| ਇਸ ਮੌਕੇ ਸਕਾਊਟ ਐਂਡ ਗਾਈਡਜ਼,ਤੇ ਗੱਤਕੇ ਵਾਲੇ ਬੱਚਿਆਂ ਵੱਲੋਂ ਕਰਤੱਬ ਦਿਖਾਏ ਗਏ ,ਜ਼ੋ ਕਿ ਖਿੱਚ ਦਾ ਕੇਂਦਰ ਬਣੇ| ਇਸ ਤੋਂ ਉਪਰੰਤ ਖੇਡਾਂ ਵੀ ਕਰਵਾਈਆਂ ਗਈਆਂ| ਜਿਨ੍ਹਾਂ ਵਿੱਚ ਦੂਜੇ ਦਿਨ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਵੇਂ ਕਿ, ਸਪੂਨ ਰੇਸ , ਸੌਂ ਮੀਟਰ ਰੇਸ ,ਦੋ ਸੌਂ ਮੀਟਰ ਰੇਸ, ਡਿਸਕਸ ਥਰੋ, ਜੈਬਲਿੰਗ ਥਰੋ,ਤਾਈਕਵਾਡੋਂ ਰੀਲਿਅ ,ਲੰਮੀ ਛਾਲ,ਸਾਟ ਪੁੱਟ, ਸਪੋਰਟਸ ਟੀਮ ਗੀਤ ,ਸਰਸਵਤੀ ਵੰਦਨਾ , ਰਾਸ਼ਟਰੀ ਗਾਣ, ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ| ਜਿੰਨਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ- ਅਮਨਪ੍ਰੀਤ ਕੌਰ,ਨਿਮਰਤ ਕੌਰ,ਹਿਨਾ ਯਾਦਵ,ਪੀਹੂ,ਹਰਕੀਰਤ ਕੌਰ, ਦਮਨਦੀਪ ਕੌਰ,ਦਿਵਿਆ ਕੁਮਾਰੀ ,ਬਰਕਤ ਗਰੇਵਾਲ, ਸਿਮਰਜੀਤ ਕੌਰ, ਡੇਜ਼ੀ, ਹਰਲੀਨ ਕੌਰ, ਪ੍ਰਭਗੁਨ ਕੌਰ, ਅਵਨੀਤ ਕੌਰ,ਗੌਰੀ ਅਰੋੜਾ, ਗੁਰਲੀਨ ਕੌਰ,ਪਵਨਜੋਤ ਕੌਰ,ਹਰਜੋਤ ਕੌਰ,ਅਨੰਤਜੋਤ ਕੌਰ,ਸਾਰਾ, ਸੁਗੰਧੀ,ਸਿਮਰਨ, ਪ੍ਰਭਦੀਪ ਕੌਰ,ਬਲਰੀਨ ਕੌਰ, ਅਮਨੀਤ ਕੌਰ, ਗੁਰਲੀਨ ਕੌਰ,ਤੇ ਹੋਰ ਵੀ ਵਿਦਿਆਰਥੀਆਂ ਨੇ ਭਾਗ ਲਿਆ| ਇਸ ਮੌਕੇ ਬੱਚਿਆਂ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ| ਜਿਸ ਵਿੱਚ ਮਿਊਜੀਕਲ ਚੇਅਰ,ਟੱਗ ਆਫ਼ ਵਾਰ,ਥੀ੍ ਲੈਗ ਰੇਸ,ਸ਼ਾਮਲ ਸਨ| ਮਿਊਜੀਕਲ ਚੇਅਰ ਵਿੱਚੋਂ ਅਰਪਿੰਦਰ ਕੌਰ,ਸਾਰਿਕਾ ਯਾਦਵ,ਅਮਰਵੀਰ ਸਿੰਘ, ਤੇ ਰੇਸਾ ਵਿੱਚ ਕੁਲਦੀਪ ਕੌਰ, ਕਮਲਜੀਤ ਕੌਰ, ਰਮਨਦੀਪ ਕੌਰ,ਗੁਰਪ੍ਰੀਤ ਕੌਰ,ਕਵਿਤਾ ਮਨਦੀਪ ਕੌਰ,ਰਿਆਜ਼ ਖਾਨ , ਰਾਕੇਸ਼ ਕੁਮਾਰ, ਜਗਦੇਵ ਸਿੰਘ,ਟੱਗ ਆਫ਼ ਵਾਰ ਵਿੱਚੋਂ ਸੁਖਦੀਪ ਕੌਰ, ਸੁਰਿੰਦਰ ਕੌਰ , ਪਰਮਿੰਦਰ ਕੌਰ, ਗੁਰਪ੍ਰੀਤ ਕੌਰ, ਰਮਨਦੀਪ ਕੌਰ, ਕਮਲਜੀਤ ਕੌਰ,ਕਵਿਤਾ ਪਥਿਕ , ਪ੍ਰਦੀਪ ਕੌਰ, ਕਿਰਨਦੀਪ ਕੌਰ,ਲੈਮਨ ਰੇਸ ਵਿੱਚੋਂ ਸ਼ਕੁੰਤਲਾ ਪਾਂਡੇ, ਸਾਕਸ਼ੀ ਜੇਤੂਆ ਨੇ ਇਨਾਮ ਹਾਸਲ ਕੀਤੇ |ਜਿਨ੍ਹਾਂ ਦਾ ਸਭ ਮਾਪਿਆਂ ਨੇ ਖੂਬ ਆਨੰਦ ਮਾਣਿਆ| ਮਾਪਿਆਂ ਕੋਲੋਂ ਕੁੱਝ ਸਵਾਲਾਂ ਦੇ ਜਵਾਬ ਵੀ ਪੁੱਛੇ ਗਏ| ਜਿਨ੍ਹਾਂ ਦੇ ਸਹੀ ਜਵਾਬ ਦੇਣ ਵਾਲੇ ਮਾਪਿਆਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਗੋਲਡਨ ਕਿਡਜ਼ ਦੇ ਕੌਡੀਨੇਟਰ ਸ੍ਰੀਮਤੀ ਪਲਵਿੰਦਰ ਕੌਰ,ਵੀ ਸ਼ਾਮਲ ਸਨ| ਚਾਰੇ ਪਾਸੇ ਖੁਸ਼ੀ ਦਾ ਮਾਹੌਲ ਸੀ| ਇਸ ਮੌਕੇ ਸਕੂਲ ਦੇ ਚੇਅਰਮੈਨ ਸ੍ਰੀ ਬਲਦੇਵ ਕਿ੍ਸ਼ਨ ਅਰੋੜਾ ਜੀ,ਵਾਈਸ ਚੇਅਰਮੈਨ ਗੁਲਸ਼ਨ ਲੂਥਰਾ, ਪ੍ਧਾਨ ਡ: ਮਨਿੰਦਰਪਾਲ ਅਰੋੜਾ,ਵਾਈਸ ਪ੍ਰਧਾਨ ਰਾਜੀਵ ਕੁਮਾਰ ਅਰੋੜਾ, ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮਨਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਬਸ਼ਰਤ ਬਾਸੀਰ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸਕੂਲ ਦੇ ਚੇਅਰਮੈਨ ਸ੍ਰੀ ਬਲਦੇਵ ਕਿ੍ਸ਼ਨ ਅਰੋੜਾ ਜੀ, ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ|ਇਸ ਮੌਕੇ ਮੁਲਾਂਪੁਰ ਤੋਂ ਆਏ ਪ੍ਰੈਸ ਰਿਪੋਰਟਰ ਸਾਹਿਬਾਨ ਨਿਰਮਲ ਸਿੰਘ ਧਾਲੀਵਾਲ,ਮਲਕੀਤ ਸਿੰਘ ,ਵਿਨੋਦ ਕਾਲੀਆਂ, ਸੁਰਿੰਦਰ ਅਰੋੜਾ,ਅਵੀਦੇਸ਼ ਸਰਾਂ, ਕਿਰਪਾਲ ਹੰਬੜਾਂ,ਰੁਲਦਾ ਸਿੰਘ ਪੰਡੋਰੀ, ਬਿੱਟੂ ਸਵੱਦੀ,ਤਰਲੋਕ ਸਵੱਦੀ, ਸਤਵਿੰਦਰ ਗਿੱਲ,ਰਾਹੁਲ ਗਰੋਬਰ, ਸੁਰਿੰਦਰ ਸਿੰਘ ਸਰਪੰਚ ਢੱਟ, ਨੂੰ ਸਨਮਾਨ ਨਿਸ਼ਾਨੀ ਦੇ ਕੇ ਸਨਮਾਨਤ ਕੀਤਾ ਗਿਆ|ਇਸ ਮੌਕੇ ਸਕੂਲ ਦੇ ਸ੍ਰੀਮਤੀ ਹਰਪ੍ਰੀਤ ਕੌਰ ਵਿਰਕ ਕੈਨੇਡਾ ਜੀ ਨੇ ਵੀ ਉਚੇਚੇ ਤੌਰ ਤੇ ਵਧਾਈ ਭੇਜੀ|ਅੰਤ ਵਿੱਚ ਇਹ ਪ੍ਰੋਗਰਾਮ ਯਾਦਗਾਰੀ ਹੋ ਕੇ ਨਿਬੜਿਆ ਤੇ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਸੀ|