Posted on 27th January 2024
ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਨਾਲ ਕੀਤੇ ਵਾਅਦੇ ਜਿਸ ਵਿੱਚ ਬੇਅਦਬੀ ਅਤੇ ਬਰਗਾੜੀ, ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਹਨ ਯਾਦ ਕਰਵਾਏ ਗਏ ਤੇ ਆਖਿਆ ਹੈ ਕਿ ਜੇਕਰ ਸਮਾਂ ਹੋਇਆ ਤੇ ਇੰਨਾ ਵੱਲ ਵੀ ਧਿਆਨ ਦੇਣਾ, ਕੁੰਵਰ ਵਿਜੇ ਪ੍ਰਤਾਪ ਨੇ ਆਖਿਆ ਹੈ ਕਿ ਹੁਣ ਮੁੱਖ ਮੰਤਰੀ ਦੇ ਪੀਏ ਵੀ ਉਸਦਾ ਫੋਨ ਨਹੀ ਚੁੱਕ ਰਹੇ, ਇਸਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋ “ਲਿੰਗ ਨਿਰਧਾਰਣ ਟੈਸਟ” ਨਾ ਕਰਵਾਉਣ ਤੇ ਧੰਨਵਾਦ ਵੀ ਕੀਤਾ ਕਿ ਵਾਕਿਆ ਹੀ ਬਹੁਤ ਵੱਡਾ ਸੁਨੇਹਾ ਦੇ ਦਿੱਤਾ ਗਿਆ