ਨਵੀਂ ਦਿੱਲੀ — #MeToo ਮੂਮੈਂਟ ਦੇ ਤਹਿਤ ਫਿਲਮਕਾਰ ਸਾਜਿਦ ਖਾਨ ‘ਤੇ ਗੰਭੀਰ ਦੋਸ਼ ਲੱਗੇ ਹਨ। ਉਸ ਦੀ ਐਕਸ ਅਸਿਸਟੈਂਟ ਡਾਇਰੈਕਟਰ ਸੋਨਾਲੀ ਚੋਪੜਾ ਤੋਂ ਬਾਅਦ ਦੋ ਹੋਰ ਮਹਿਲਾਵਾਂ ਨੇ ਵੀ ਸਾਜਿਦ ਖਾਨ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ, ਜਿਸ ‘ਚ ਇਕ ਅਦਾਕਾਰਾ ਤੇ ਇਕ ਪੱਤਰਕਾਰ ਹੈ। ਦੋਵਾਂ ਨੇ ਟਵਿਟਰ ‘ਤੇ ਆਪਣੀ ਹੱਡਬੀਤੀ ਦੁਨੀਆ ਨੂੰ ਦੱਸੀ ਹੈ। ਸੀਨੀਅਰ ਪੱਤਰਕਾਰ ਨੇ ਸਾਜਿਦ ‘ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਸਾਲ 2000 ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ, ”ਜਦੋਂ ਮੈਂ ਸਾਜਿਦ ਦੇ ਘਰ ਉਸ ਦਾ ਇੰਟਰਵਿਊ ਦੇਖਣ ਗਈ ਸੀ।
ਇਸ ਦੌਰਾਨ ਸਾਜਿਦ ਨੇ ਅਸ਼ਲੀਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਅਤੇ ਫਿਰ ਗਲਤ ਹਰਕਤ ਕੀਤੀ। ਜਦੋਂ ਮੈਂ ਉਥੋਂ ਜਾਣ ਲੱਗੀ ਤਾਂ ਉਨ੍ਹਾਂ ਨੇ ਮੇਰੇ ਨਾਲ ਜ਼ਬਰਦਸਤੀ ਕਿੱਸ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਮੈਂ ਉਨ੍ਹਾਂ ਨੂੰ ਧੱਕਾ ਦੇ ਕੇ ਉਥੋਂ ਚਲੀ ਗਈ। ਦੂਜੇ ਪਾਸੇ ਇਕ ਹੋਰ ਅਦਾਕਾਰਾ ” ਨੇ ਵੀ ਸਾਜਿਦ ‘ਤੇ ਸਰੀਰਿਕ ਤੌਰ ‘ਤੇ ਗਲਤ ਵਿਵਹਾਰ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਕਿਹਾ, ”ਫਿਲਮ ‘ਹਮਸ਼ਕਲ’ ਲਈ ਸਾਜਿਦ ਦਾ ਮੇਰੇ ਕੋਲ ਫੋਨ ਆਇਆ ਸੀ। ਉਨ੍ਹਾਂ ਨੇ ਮੈਨੂੰ ਘਰ ‘ਚ ਬੁਲਾਇਆ। ਜਦੋਂ ਮੈਂ ਕਿਹਾ ਕਿ ਮੈਂ ਘਰ ‘ਚ ਆਉਣ ਲਈ ਸਹਿਜ ਨਹੀਂ ਹਾਂ ਤਾਂ ਉਨ੍ਹਾਂ ਨੇ ਕਿਹਾ, ਚਿੰਤਾ ਨਾ ਕਰੋ, ਮੈਂ ਆਪਣੀ ਮਾਂ ਨਾਲ ਰਹਿੰਦਾ ਹਾਂ। ਉਥੇ ਉਹ ਵੀ ਹੋਣਗੇ।”
ਅੱਗੇ ਕਿਹਾ, ”ਜਦੋਂ ਮੈਂ ਘਰ ਪਹੁੰਚੀ ਤਾਂ ਉਨ੍ਹਾਂ ਦੀ ਮੇਡ ਨੇ ਮੈਨੂੰ ਬੈੱਡਰੂਮ ‘ਚ ਭੇਜ ਦਿੱਤਾ। ਸਾਜਿਦ ਖਾਨ ਮੇਰੇ ਨਾਲ ਅਸ਼ਲੀਲ ਗੱਲਾਂ ਕਰਨ ਲੱਗੇ। ਫਿਰ ਕਿਹਾ ਕਿ ਮੈਂ ਆਪਣੇ ਕੱਪੜੇ ਉਤਾਰ ਦਿਆ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਜਿਸ ਫਿਲਮ ‘ਚ ਮੈਨੂੰ ਕਾਸਟ ਕਰਨਗੇ, ਉਸ ‘ਚ ਬਿਕਨੀ ਸੀਨ ਹੈ। ਮੈਂ ਉਨ੍ਹਾਂ ਦੀ ਗੱਲ ਨਾ ਮੰਨੀ।”