ਸਟਾਰ ਨਿਊਜ਼:- ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇੱਕ ਵਫ਼ਦ ਇਨ੍ਹੀ ਦਿਨੀਂ ਕੈਨੇਡਾ ਫੇਰੀ ‘ਤੇ ਆਇਆ ਹੋਇਆ ਹੈ। 8 ਮੈਂਬਰਾਂ ਦਾ ਇਹ ਵਫ਼ਦ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਜਾਕੇ ਪੰਜਾਬੀ ਭਾਈਚਾਰੇ ਨਾਲ ਮਿਲ ਰਿਹਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਇਹ ਵਫ਼ਦ ਕੈਨੇਡਾ ਭੇਜਿਆ ਗਿਆ ਹੈ। ਜਿਸ ਨਾਲ ਅਗਲੇ ਸਾਲ 2027 ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈਕੇ ਪੰਜਾਬੀਆਂ ਦੀ ਨਬਜ਼ ਪਛਾਣੀ ਜਾ ਸਕੇ।
ਇਸੇ ਸੰਦਰਭ ਵਿੱਚ ਸਰਬਜੀਤ ਸਿੰਘ ਦਿEਲ, ਪੰਮਾ ਦਿEਲ, ਮਨਦੀਪ ਸਿੰਘ ਲਧਾੜਾ ਅਤੇ ਰਵਿੰਦਰ ਸਿੰਘ ਬੈਂਸ ਵਲੋਂ ਰਲ਼ਕੇ ਮਿਸੀਸਾਗਾ ਦੇ ਮੈਰੀਗੋਲਡ ਕਨਵੈਂਸ਼ਨ ਸੈਂਟਰ ਵਿਖੇ ਸ਼ੁੱਕਰਵਾਰ 26 ਜੂਨ 2026 ਨੂੰ ਦੁਪਿਹਰ 2ਵਜੇ ਦੁਪਹਿਰ ਦੇ ਖਾਣੇ ‘ਤੇ ਇੱਕ ਮਿਲਣੀ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 8 ਮੈਂਬਰੀ ਵਫ਼ਦ ਵਿੱਚੋਂ ਹਰਜਾਪ ਸਿੰਘ ਸੰਘਾ ਹਲਕਾ ਇੰਚਾਰਜ ਜਲੰਧਰ ਕੈਂਟ, ਸਤਵਿੰਦਰ ਢੱਟ, ਮੱਖਣ ਸਿੰਘ ਬਰਾੜ ਮੋਗਾ, ਗੁਰਪ੍ਰੀਤ ਸਿੰਘ ਝੱਬਾਰ, ਪਰਮਜੀਤ ਸਿੰਘ ਢਿੱਲੋਂ, ਐਡਵੋਕੇਟ ਰਾਜਕਮਲ ਸਿੰਘ ਇਸ ਮਿਲਣੀ ਵਿੱਚ ਸ਼ਾਮਿਲ ਹੋਏ। ਇਸ ਸਮਾਗਮ ‘ਤੇ ਵੱਡੀ ਗਿਣਤੀ ਵਿੱਚ ਟੋਰਾਂਟੋ ਇਲਾਕੇ ਤੋਂ ਪਤਵੰਤੇ ਪਹੁੰਚੇ ਹੋਏ ਸਨ। ਹਰਜਾਪ ਸਿੰਘ ਸੰਘਾ ਨੇ ਹਾਜ਼ਰ ਮਹਿਮਾਨਾ ਨਾਲ ਆਪਣੇ ਵਿਚਾਰ ਵੀ ਸਾਂਝੇ ਕੀਤੇ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਭਵਿੱਖ ਨੂੰ ਲੈਕੇ ਕੀ ਸੋਚ ਰੱਖਦਾ ਹੈ ਉਸ ਸਬੰਧੀ ਵੀ ਸਾਂਝ ਪਾਈ। ਇਸ ਮੀਟ ਐਂਡ ਗ੍ਰੀਟ ਵਿੱਚ ਹਾਜ਼ਰ ਪੰਜਾਬੀਆਂ ਵਲੋਂ ਵੀ ਪੰਜਾਬ ਸਬੰਧੀ ਆਪਣੀ ਚਿੰਤਾ ਨੂੰ ਲੈਕੇ ਆਪਣੇ ਵਿਚਾਰ ਵਫ਼ਦ ਦੇ ਨਾਲ ਸਾਂਝੇ ਕੀਤੇ ਗਏ। ਅੰਤ ਵਿੱਚ ਸਰਬਜੀਤ ਸਿੰਘ ਦਿEਲ, ਪੰਮਾ ਦਿEਲ, ਮਨਦੀਪ ਸਿੰਘ ਲਧਾੜਾ ਅਤੇ ਰਵਿੰਦਰ ਸਿੰਘ ਬੈਂਸ ਵਲੋਂ ਸਾਂਝੇ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਅਤੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।