ਸੰਤ ਜਸਪਾਲ ਸਿੰਘ ਦੇਣਗੇ ਅਸ਼ੀਰਵਾਦ
ਮੁੱਲਾਂਪੁਰ ਦਾਖਾ, (ਸੰਜੀਵ ਵਰਮਾ) :  ਭਾਈ ਘਨੱਈਆਂ ਜੀ ਚੈਰੀਟੇਬਲ ਟਰੱਸਟ ਅਤੇ ਪਬਲਿਕ ਸੇਵਾ ਸੁਸਾਇਟੀ ਡੇਰਾ ਬੱਦੋਵਾਲ,ਜਿਲ੍ਹਾ ਲੁਧਿਆਣਾ ਵਿਖੇ ਸਲਾਨਾ ਸਰਬ ਧਰਮ ਸੰਤ ਸੰਮੇਲਨ ਅਤੇ ਗਰੀਬ ਲੋੜਬੰਦ ਲੜਕੀਆਂ ਦੀਆਂ ਸਮੂਹਿਕ ਸ਼ਾਦੀਆ ਮਿਤੀ 5 ਨਵੰਬਰ 2023 ਨੂੰ ਪਮਾਲ ਰੋਡ,ਡੇਰਾ ਬੱਦੋਵਾਲ ਵਿਖੇ ਕਰਵਾਈਆਂ ਜਾਣਗੀਆਂ।ਇਸ ਵਿਸ਼ਾਲ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਕੈਸ਼ੀਅਰ ਗੁਰਪ੍ਰੀਤ ਸਿੰਘ ਅਤੇ ਸੈਕਟਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਸੰਤ ਜਸਪਾਲ ਸਿੰਘ ਬੱਦੋਵਾਲ ਵੱਲੋਂ ਗਰੀਬ ਬੇਸਹਾਰਾ, ਲੋੜਬੰਦ ਲੜਕੀਆਂ ਦੀਆਂ ਸਮੂਹਿਕ ਸ਼ਾਦੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾ ਦੱਸਿਆ ਕਿ ਅੱਜ ਡੇਰਾ ਬੱਦੋਵਾਲ ਵਿਖੇ ਸਮੂਹਿਕ ਵਿਆਹਾ ਵਾਲੀਆਂ ਲੜਕੀਆਂ ਪੁਹੰਚ ਗਈਆ ਹਨ। ਅੱਜ ਲੜਕੀਆਂ ਦੇ ਸ਼ਗਨ ਤੇ ਮਹਿੰਦੀ ਦੀ ਰਸਮ ਕੀਤੀ ਗਈ ਅਤੇ ਸਵੇਰੇ ੮ ਵਜੇ ਬਰਾਤਾਂ ਡੇਰਾ ਬੱਦੋਵਾਲ ਵਿਖੇ ਪੁਹੰਚਣਗੀਆ, ਜਿੰਨਾ ਦਾ ਸਵਾਗਤ ਸੰਤ ਜਸਪਾਲ ਸਿੰਘ ਵੱਲੋਂ ਪੂਰੇ ਰੀਤੀ ਰਿਵਾਜਾ ਅਨੁਸਾਰ ਕੀਤਾ ਜਾਵੇਗਾ। ਹਰੇਕ ਲੜਕੀ ਦੀ ਸ਼ਾਦੀ ਉਨ੍ਹਾਂ ਦੇ ਧਰਮ ਅਨੁਸਾਰ ਕੀਤੀ ਜਾਵੇਗੀ। ਹਿੰਦੂ ਲੜਕੀਆ ਦੇ ਫੇਰੇ, ਮੁਸਲਮਾਨ ਲੜਕੀਆਂ ਦੇ ਨਿਕਾਹ, ਸਿੱਖ ਲੜਕੀਆਂ ਦੇ ਆਨੰਦ ਕਾਰਜ ਹੋਣਗੇ। ਉਨ੍ਹਾਂ ਦੱਸਿਆਂ ਕਿ ਹਰੇਕ ਲੜਕੀ ਨੂੰ ਘਰੇਲੂ ਜਰੂਰਤ ਦਾ ਸਾਰਾ ਸਮਾਨ ਡੇਰਾ ਬੱਦੋਵਾਲ ਵੱਲੋਂ ਦਿੱਤਾ ਜਾਵੇਗਾ।  ਜਿਸ ਵਿੱਚ ਡਬਲ ਬੈਡ, ਪੇਟੀ, ਬਿਸਤਰੇ, ਲੜਕੀ ਦੇ ਸੁਹਰੇ ਪਰਿਵਾਰ ਦੇ ਕੱਪੜੇ, ਸਿਲਾਈ ਮਸ਼ੀਨ, ਕੁਰਸੀਆ, ਘੜੀਆ, ਬਰਤਨ ਅਤੇ ਹੋਰ ਸਮਾਨ ਸ਼ਾਮਲ ਹੈ।ਹਰੇਕ ਲੜਕੀ ਨੂੰ ਸੰਤ ਜਸਪਾਲ ਸਿੰਘ ਵੱਲੋਂ ਅਸ਼ੀਰਦਵਾਦ ਦੇ ਕੇ ਰਵਾਨਾ ਕੀਤਾ ਜਾਵੇਗਾ।